Home » 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ‘ਚ 3 ਕਾਬੂ
Punjab Punjabi News

50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ‘ਚ 3 ਕਾਬੂ

ਅਮਲੋਹ/ ਮੰਡੀ ਗੋਬਿੰਦਗੜ੍ਹ 20 ਮਈ-ਜ਼ਿਲ੍ਹਾ ਫਤਹਿਗੜ੍ਹ ਸਾਹਿਬ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਡਲ , IPS ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ ਦੀ ਰਹਿਨੁਮਾਈ ਹੇਠ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਜੱਲ੍ਹਾ ਕਪਤਾਨ ਪੁਲਿਸ ( ਇੰਨ 🙂 ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਰਘਵੀਰ ਸਿੰਘ ਡੀ.ਐਸ.ਪੀ. ( ਡੀ ) , ਫਤਿਹਗੜ੍ਹ ਸਾਹਿਬ ਅਤੇ ਸ੍ਰੀ ਸੁਖਵਿੰਦਰ ਸਿੰਘ PPS ਉਪ ਕਪਤਾਨ ਪੁਲਿਸ ਸਰਕਲ ਅਮਲੋਹ ਜੀ ਦੀ ਅਗਵਾਈ ਹੇਠ Insp ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਦੀ ਨਿਗਰਾਨੀ ਹੇਠ ਥਾਣੇਦਾਰ ਸੁਖਵਿੰਦਰ ਸਿੰਘ ਨੰਬਰ 166 / ਪਟਿ . ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਲਾ ਗਸਤ ਵਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਤੀਆਂ ਵਾਲਾ ਚੌਕ , ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਵਿਜੇ ਕੁਮਾਰ ਪੁੱਤਰ ਲੇਟ ਸਤਪਾਲ ਵਾਸੀ ਮਕਾਨ ਨੰਬਰ 15 , ਸੈਕਟਰ 21 ਬੀ , ਕ੍ਰਿਸ਼ਨਾ ਨਗਰ , ਮੰਡੀ ਗੋਬਿੰਦਗੜ੍ਹ ਨੇ ਮਲਾਕੀ ਹੋ ਕੇ ਦੱਸਿਆ ਕਿ ਉਹ ਮਿਤੀ 18.05.2021 ਨੂੰ ਆਪਣੇ ਪਰਿਵਾਰ ਸਮੇਤ ਭਾਦਸੋਂ ਬੀੜ ਵਿਖੇ ਬਾਂਦਰਾਂ ਨੂੰ ਦਾਨ ਕਰਨ ਵਾਸਤੇ ਗਿਆ ਸੀ ਤਾਂ ਵਕਤ ਕਰੀਬ 04:50 ਪੀ.ਐਮ. ਦਾ ਹੋਵੇਗਾ ਕਿ ਉਸ ਦੇ ਮੋਬਾਇਲ ਨੰਬਰ 99145-80484 ਪਰ ਕਿਸੇ ਨਾਮਾਲੂਮ ਵਿਅਕਤੀ ਦੇ ਮੋਬਾਇਲ ਨੰਬਰ 77195-88097 ਤੋਂ ਵੱਟਸਐਪ ਕਾਲ ਆਈ ਅਤੇ ਕਹਿਣ ਲੱਗੇ ਕਿ ” ਤੇਰੇ ਖਾਸ ਵਿਅਕਤੀ ਨੇ ਤੈਨੂੰ ਜਾਨੋਂ ਮਾਰਨ ਦੀ ਸਾਨੂੰ ਸੁਪਾਰੀ ਦਿੱਤੀ ਹੈ ਅਤੇ 50 ਲੱਖ ਰੁਪਏ ਦੀ ਮੰਗ ਕੀਤੀ । ਜਿਸ ਨੂੰ ਵਿਜੈ ਕੁਮਾਰ ਨੇ ਸਰਸਰੀ ਤੌਰ ਪਰ ਲਿਆ ਕੇ ਸ਼ਾਇਦ ਕੋਈ ਮਾਖੌਲ ਕਰਦਾ ਹੈ । ਫਿਰ ਜਿਨ੍ਹਾਂ ਨੇ ਕਿਹਾ ਕਿ ਘੱਟੋ – ਘੱਟ 13 ਲੱਖ 50 ਹਜਾਰ ਰੁਪਏ ਦਾ ਇੰਤਜਾਮ ਕਰਕੇ ਮਿਤੀ 19.05.2021 ਨੂੰ 12 ਵਜੇ ਤੱਕ ਦਿਉ ਨਹੀਂ ਤਾਂ ਤੈਨੂੰ ਅਤੇ ਤੇਰੇ ਬੇਟੇ ਨੂੰ ਜਾਨੋਂ ਮਾਰ ਦਿਆਂਗੇ । ਫਿਰ ਮਿਤੀ 19.5.2021 ਨੂੰ ਦੁਪਹਿਰ 12 ਵਜੇ ਉਕਤ ਨੰਬਰ ਤੋਂ ਵੱਟਸਅਪ ਕਾਲੀ ਆਈ ਅਤੇ ਕਿਹਾ ਕਿ ਉਸ ਪਾਸ ਪੈਸਿਆ ਦਾ ਇੰਤਜਾਮ ਹੋਇਆ ਹੈ ਜਾਂ ਨਹੀਂ । ਜੋ ਵਿਜੈ ਕੁਮਾਰ ਨੇ ਕਿਹਾ ਕਿ ਮੇਰੇ ਕੋਲ ਸਿਰਫ 06 ਲੱਖ 50,000 ਰੁਪਏ ਦਾ ਇੰਤਜਾਮ ਹੋਇਆ ਹੈ , ਜੋ ਫਿਰ ਉਸ ਨਾਮਾਲੂਮ ਵਿਅਕਤੀਆਂ ਨੇ ਜਾਨੋ – ਮਾਰਨ ਦੀਆਂ ਧਮਕੀਆਂ ਦੇਣ ਲੱਗਾ ਕਿ ਉਸ ਨੂੰ 02:00 ਵਜੇ ਤੱਕ ਹਰ ਹਾਲਤ ਵਿੱਚ ਪੈਸੇ ਚਾਹੀਦੇ ਹਨ ਅਗਰ ਪੈਸੇ ਨਾ ਦਿੱਤੇ ਤਾਂ ਤੇਰੇ ਅਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗੇ । ” ਜਿਸ ਤੇ ਥਾਣੇਦਾਰ ਸੁਖਵਿੰਦਰ ਸਿੰਘ ਨੰਬਰ 166 / ਪਟਿ . ਨੇ ਵਿਜੈ ਕੁਮਾਰ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 138 ਮਿਤੀ 19.05.2021 ਅ / ਧ 387 ਹਿੰ : ਦੰ : ਥਾਣਾ ਗੋਬਿੰਦਗੜ੍ਹ ਨਾਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਾਇਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਢੰਗ ਨਾਲ ਅਮਲ ਵਿੱਚ ਲਿਆਂਦੀ ਅਤੇ ਸ੍ਰੀ ਸੁਖਵਿੰਦਰ ਸਿੰਘ PPS ਉਪ ਕਪਤਾਨ ਪੁਲਿਸ , ਸਰਕਲ ਅਮਲੋਹ , ਸ੍ਰੀ ਰਘਵੀਰ ਸਿੰਘ ਡੀ.ਐਸ.ਪੀ. ( ਡੀ ) ਸਮੇਤ ਇੰਸ : ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਵੱਲੋਂ ਮੁਕੱਦਮਾ ਦੀ ਤਫਤੀਸ਼ ਨੂੰ ਟੈਕਨੀਕਲ ਤਰੀਕੇ ਅਤੇ ਵੱਖ – ਵੱਖ ਪਹਿਲੂਆਂ ਤੇ ਜਾਂਚ ਕਰਦੇ ਹੋਏ ਕੁਝ ਘੰਟਿਆਂ ਵਿੱਚ ਹੀ ਮੁਕੱਦਮਾ ਹਜਾ ਦੇ ਦੋਸ਼ੀਆਨ ਨੀਤਿਨ ਬੱਤਾ ਪੁੱਤਰ ਅਸ਼ੋਕ ਬੱਤਾ ਵਾਸੀ ਮਕਾਨ ਨੰਬਰ 43 , ਸੈਕਟਰ 25 ਬੀ , ਦਸਮੇਸ ਕਲੋਨੀ , ਮੰਡੀ ਗੋਬਿੰਦਗੜ੍ਹ , ਅਮ੍ਰਿਤ ਸਿੰਘ ਖੱਟੜਾ ਪੁੱਤਰ ਪ੍ਰੀਤਮ ਸਿੰਘ ਖੱਟੜਾ ਵਾਸੀ ਮਕਾਨ ਨੰਬਰ 229 , ਸੈਕਟਰ 21 ਏ , ਗਾਂਧੀ ਨਗਰ , ਮੰਡੀ ਗੋਬਿੰਦਗੜ੍ਹ ਅਤੇ ਸਤਵੀਰ ਧੀਮਾਨ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 03 , ਖੱਦਰ ਭੰਡਾਰ ਵਾਲੀ ਗਲੀ ਗੋਬਿੰਦਗੜ੍ਹ , ਰੋਡ , ਅਮਲੋਹ ਥਾਣਾ ਅਮਲੋਹ ਨੂੰ ਟਰੇਸ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੋਸ਼ੀਆਨ ਉਕਤਾਨ ਵੱਲੋਂ ਜੋ ਵਕੂਆ ਵਿੱਚ ਮੋਬਾਇਲ ਵਰਤਿਆ ਹੈ ਉਹ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ