ਜਲੰਧਰ, 7 ਜੂਨ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅੰਦਰ ਚਲਾਏ ਜਾ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ’ ਜਲੰਧਰ ਵਿੱਚ ਚੱਲ ਰਹੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਪੀ.ਜੀ.ਡੀ.ਸੀ.ਏ.) ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਜਲੰਧਰ ਦੇ ਡਾਇਰੈਕਟਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਪੀ.ਜੀ.ਡੀ.ਸੀ.ਏ. ਦੇ ਪਹਿਲੇ ਸਮੈਸਟਰ ਵਿੱਚ ਕਵਿਤਾ ਨੇ 7.83 ਐਸ.ਜੀ.ਪੀ.ਏ. (ਸਮੈਸਟਰ ਗਰੇਡ ਪੁਆਇੰਟ ਐਵਰੇਜ) ਲੈ ਕੇ ਪਹਿਲਾ ਅਤੇ ਨਿਤੇਸ਼ ਨੇ 7.04 ਐਸ.ਜੀ.ਪੀ.ਏ. ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਉਨ੍ਹਾਂ ਸੈਨਿਕ ਇੰਸਟੀਚਿੂਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ,ਜਲੰਧਰ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਸੈਣੀ, ਪ੍ਰੋ.ਹਰਜੀਤ ਕੌਰ (ਕੰਪਿਊਟਰ ਵਿਭਾਗ ਦੇ ਮੁਖੀ), ਪ੍ਰੋ. ਭਾਵਨਾ ਮਹਾਜਨ, ਟ੍ਰੇਨਿੰਗ ਕਲਰਕ ਹਵਲਦਾਰ ਸੂਬੇਦਾਰ ਮੇਜਰ ਹਰਜਿੰਦਰ ਸਿੰਘ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਵਿਕਾਸ ਕੁਮਾਰ ਸੁਪਰਡੰਟ ਨੇ ਵੀ ਇੰਸਟੀਚਿਊਟ ਦੇ ਅਕੈਡਮਿਕ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕੀਤੀ ।