Home » ਮਾਊਂਟ ਕਾਰਮਲ ਸਕੂਲ ਦੀ ਥਾਂ ਹੁਣ ਬੀ. ਏ. ਵੀ ਸਕੂਲ ਬਲਾਚੌਰ ’ਚ ਹੋਵੇਗਾ ਕੋਵਿਡ ਰੋਕੂ ਟੀਕਾਕਰਨ
Punjabi News

ਮਾਊਂਟ ਕਾਰਮਲ ਸਕੂਲ ਦੀ ਥਾਂ ਹੁਣ ਬੀ. ਏ. ਵੀ ਸਕੂਲ ਬਲਾਚੌਰ ’ਚ ਹੋਵੇਗਾ ਕੋਵਿਡ ਰੋਕੂ ਟੀਕਾਕਰਨ

ਨਵਾਂਸ਼ਹਿਰ, 19 ਮਈ :ਜ਼ਿਲਾ ਟੀਕਾਕਰਨ ਅਫ਼ਸਰ ਡਾ. ਜੇ. ਐਸ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਵਿਡ ਸਬੰਧੀ 10 ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬਲਾਚੌਰ ਵਿਖੇ ਮਾਊਂਟ ਕਾਰਮਲ ਸਕੂਲ ਦੀ ਥਾਂ ਹੁਣ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਟੀਕਾਕਰਨ ਕੀਤਾ ਜਾਵੇਗਾ।  ਉਨਾਂ ਦੱਸਿਆ ਕਿ ਜ਼ਿਲੇ ਵਿਚ ਸਥਾਪਿਤ ਕੀਤੇ ਗਏ ਟੀਕਾਕਰਨ ਕੇਂਦਰਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ, ਬਾਬਾ ਗੋਲਾ ਗਰਲਜ਼ ਸਕੂਲ ਬੰਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਚੰਡੀਗੜ ਰੋਡ) ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਅਤੇ ਡੀ. ਏ. ਵੀ ਸਕੂਲ ਕਾਠਗੜ ਸ਼ਾਮਲ ਹਨ।
ਉਨਾਂ ਦੱਸਿਆ ਕਿ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਕੋਵੀਸ਼ੀਲਡ ਦੀਆਂ ਦੋ ਖ਼ੁਰਾਕਾਂ ਵਿਚਾਲੇ 12-16 ਹਫ਼ਤੇ ਦਾ ਫਰਕ ਰੱਖਿਆ ਗਿਆ ਹੈ ਜਦਕਿ ਕੋ-ਵੈਕਸੀਨ ਪਹਿਲਾਂ ਦੀ ਤਰਾਂ 4-6 ਹਫ਼ਤਿਆਂ ਦੇ ਫ਼ਰਕ ਨਾਲ ਲਗਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਵੇਲੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਤੋਂ ਇਲਾਵਾ 18-44 ਸਾਲ ਉਮਰ ਵਰਗ ਦੇ ਹੈਲਥ ਕੇਅਰ ਵਰਕਰਾਂ ਤੇ ਉਨਾਂ ਦੇ ਪਰਿਵਾਰਾਂ, ਰਜਿਸਟਰਡ ਉਸਾਰੀ ਕਾਮਿਆਂ ਅਤੇ ਨਿਰਧਾਰਤ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਵੈਕਸੀਨ ਦੀ ਦੂਜੀ ਖ਼ੁਰਾਕ ਦੀ ਵੈਕਸੀਨ ਲਗਾਈ ਜਾ ਰਹੀ ਹੈ।

About the author

S.K. Vyas