Home » ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੀ ਟੀਮ ਵੱਲੋਂ ਚਿਲਡਰਨ ਹੋਮ ਦਾ ਦੌਰਾ ਗਾਂਧੀ ਵਨਿਤਾ ਆਸ਼ਰਮ ਅੰਦਰ ਨਿਗਰਾਨੀ ਘਰ ਅਤੇ ਚਿਲਡਰਨ ਹੋਮ ‘ਚ ਰਹਿ ਰਹੇ ਬੱਚਿਆਂ ਨਾਲ ਕੀਤੀ ਗੱਲਬਾਤ
Punjab Punjabi News

ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੀ ਟੀਮ ਵੱਲੋਂ ਚਿਲਡਰਨ ਹੋਮ ਦਾ ਦੌਰਾ ਗਾਂਧੀ ਵਨਿਤਾ ਆਸ਼ਰਮ ਅੰਦਰ ਨਿਗਰਾਨੀ ਘਰ ਅਤੇ ਚਿਲਡਰਨ ਹੋਮ ‘ਚ ਰਹਿ ਰਹੇ ਬੱਚਿਆਂ ਨਾਲ ਕੀਤੀ ਗੱਲਬਾਤ

ਜਲੰਧਰ, 14 ਦਸੰਬਰ : ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੀ ਇਕ ਟੀਮ ਵੱਲੋਂ ਅੱਜ ਸਥਾਨਕ ਗਾਂਧੀ ਵਨਿਤਾ ਆਸ਼ਰਮ ਵਿਖੇ ਬਣੇ ਨਿਗਰਾਨੀ ਘਰ ਅਤੇ ਚਿਲਡਰਨ ਹੋਮ ਦਾ ਦੌਰਾ ਕਰਕੇ ਉਥੇ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ।

               ਟੀਮ ਵਿੱਚ ਸ਼ਾਮਲ ਸਲਾਹਕਾਰ ਦਿਪਤੀ ਬਹਿਲ, ਸੀਨੀਅਰ ਤਕਨੀਕੀ ਮਾਹਰ ਸ਼ੈਸ਼ਟਾ ਕੇ ਸ਼ਾਹ ਅਤੇ ਬਾਲ ਅਧਿਕਾਰ ਕਮਿਸ਼ਨ ਪੰਜਾਬ ਦੇ ਮੈਂਬਰ ਡਾ. ਦੀਪਕ ਜੋਤੀ ਨੇ ਚਿਲਡਰਨ ਹੋਮ ਵਿਖੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ, ਜੇਕਰ ਕੋਈ ਸਮੱਸਿਆ ਹੈ, ਸਬੰਧੀ ਵੀ ਗੱਲਬਾਤ ਕੀਤੀ ਗਈ। ਟੀਮ ਨੇ ਸਹੂਲਤਾਂ ਦੀ ਸਮੀਖਿਆ ਕਰਦਿਆਂ ਰਸੋਈ ਘਰ, ਰਹਾਇਸ਼ੀ ਕਮਰੇ, ਬਾਥਰੂਮ ਆਦਿ ਦਾ ਵੀ ਜਾਇਜ਼ਾ ਲੈਣ ਦੇ ਨਾਲ-ਨਾਲ ਦਵਾਈਆਂ, ਸਿੱਖਿਆ ਸਹੂਲਤਾਂ, ਮਨੋਚਿਕਿਤਸਕ ਦੀ ਉਪਲਬਧਤਾ, ਸੁਰੱਖਿਆ ਇੰਤਜ਼ਾਮ ਅਤੇ ਕਾਊਂਸਲਰ ਦੀ ਸਹੂਲਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਟੀਮ ਵੱਲੋਂ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਖਾਣੇ ਦੀ ਗੁਣਵੱਤਾ ਵੀ ਵਾਚੀ ਗਈ।

               ਨਿਗਰਾਨੀ ਘਰ ਅਤੇ ਚਿਲਡਰਨ ਹੋਮ ਵਿਖੇ ਦਿੱਤੀਆਂ ਜਾ ਰਹੀਆਂ ਸਹੂਲਤਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ ‘ਤੇ ਕੀਤੇ ਇੰਤਜ਼ਾਮ ਦੀ ਸਲਾਹੁਤਾ ਕੀਤੀ।

               ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ.ਐਸ. ਰੰਧਾਵਾ ਟੀਮ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਬੱਚਿਆਂ ਦੀ ਭਲਾਈ ਲਈ ਸਮੇਂ-ਸਮੇਂ ਸਿਰ ਲੋੜੀਂਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਹਰ ਲੋੜੀਂਦੀ ਸਹੂਲਤ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ 146 ਬੱਚੇ ਰਹਿ ਰਹੇ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਜੈ ਭਾਰਤੀ ਨੇ ਟੀਮ ਨੂੰ ਦੱਸਿਆ ਕਿ ਗਾਂਧੀ ਵਨਿਤਾ ਆਸ਼ਰਮ ਦਾ ਸਾਰਾ ਖੇਤਰ ਸੀਸੀਟੀਵੀ ਦੀ ਨਿਗਰਾਨੀ ਹੇਠ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ। ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ ਨੇ ਬੱਚਿਆਂ ਨੂੰ ਲੋੜ ਪੈਣ ‘ਤੇ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸੀਪੀਓ ਹਰਨੀਤ ਕੌਰ, ਸੁਪਰਡੰਟ ਹਰਵਿੰਦਰ ਕੌਰ ਆਦਿ ਮੌਜੂਦ ਸਨ।

By: Madhur Vyas

About the author

S.K. Vyas