Home » ਝੋਨੇ ਦਾ ਤਸਦੀਕਸ਼ੁਦਾ ਤੇ ਪ੍ਰਮਾਣਿਤ ਬੀਜ ਹੀ ਨਿਰਧਾਰਿਤ ਰੇਟਾਂ ’ਤੇ ਸਮੇਤ ਬਿੱਲ ਮੁਹੱਈਆ ਕਰਵਾਇਆ ਜਾਵੇ- ਡਾ.ਸੁਰਿੰਦਰ ਸਿੰਘ -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਝੋਨੇ ਦੀਆਂ ਸਿਫ਼ਾਰਸ ਕੀਤੀਆਂ ਕਿਸਮਾਂ ਦੇ ਬੀਜ ਖ਼ਰੀਦ ਕਰਨਦੀ ਅਪੀਲ ਪੂਸਾ-44 ਅਤੇ ਗੈਰ ਸਿਫ਼ਾਰਸ ਸ਼ੁਦਾ ਬੀਜ ਬਿਲਕੁਲ ਨਾ ਖ਼ਰੀਦਿਆ ਜਾਵੇ।
Punjabi News

ਝੋਨੇ ਦਾ ਤਸਦੀਕਸ਼ੁਦਾ ਤੇ ਪ੍ਰਮਾਣਿਤ ਬੀਜ ਹੀ ਨਿਰਧਾਰਿਤ ਰੇਟਾਂ ’ਤੇ ਸਮੇਤ ਬਿੱਲ ਮੁਹੱਈਆ ਕਰਵਾਇਆ ਜਾਵੇ- ਡਾ.ਸੁਰਿੰਦਰ ਸਿੰਘ -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਝੋਨੇ ਦੀਆਂ ਸਿਫ਼ਾਰਸ ਕੀਤੀਆਂ ਕਿਸਮਾਂ ਦੇ ਬੀਜ ਖ਼ਰੀਦ ਕਰਨਦੀ ਅਪੀਲ ਪੂਸਾ-44 ਅਤੇ ਗੈਰ ਸਿਫ਼ਾਰਸ ਸ਼ੁਦਾ ਬੀਜ ਬਿਲਕੁਲ ਨਾ ਖ਼ਰੀਦਿਆ ਜਾਵੇ।

ਜਲੰਧਰ 06 ਮਈ 2021

                        ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਬੀਜ ਵਿਕਰੇਤਾਵਾਂ ਨੂੰ ਕਿਹਾ ਕਿ ਝੋਨੇ ਦਾ ਸਿਰਫ਼ ਤਸਦੀਕਸ਼ੁਦਾ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜ ਹੀ ਕਿਸਾਨਾਂ ਨੂੰ ਨਿਰਧਾਰਿਤ ਰੇਟਾਂ ’ਤੇ ਸਮੇਤ ਬਿੱਲ ਮੁਹੱਈਆ ਕਰਵਾਇਆ ਜਾਵੇ । ਉਨ੍ਹਾਂ ਸਮੂਹ ਡੀਲਰਾਂ ਨੂੰ ਵੀ ਕਿਹਾ ਕਿ ਉਨਾਂ ਪਾਸ ਰੱਖੇ ਸਟਾਕ ਦਾ ਵੇਰਵਾ ਕਿਸਾਨਾਂ ਲਈ ਸਟਾਕ ਬੋਰਡ ਰਾਹੀਂ ਜਰੂਰ ਦਰਸਾਇਆ ਜਾਵੇ ਅਤੇ ਬਗੈਰ ਕਿਸੇ ਵਾਧੂ ਚਾਰਜ ਤੋਂ ਕਿਸਾਨਾਂ ਨੂੰ ਝੋਨੇ ਦਾ ਲੋੜੀਂਦਾ ਬੀਜ ਪੁੱਜਦਾ ਕੀਤਾ ਜਾਵੇ।

                        ਡਾ.ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਝੋਨੇ ਆਦਿ ਦੇ ਬੀਜ ਦੀ ਮੰਗ ਭਰੋਸੇਯੋਗ ਅਤੇ ਲਾਇਸੈਂਸ ਸ਼ੁਦਾ ਬੀਜ ਵਿਕਰੇਤਾਵਾਂ ਪਾਸੋਂ ਅਤੇ ਵਿਭਾਗ ਦੇ ਤਕਨੀਕੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਬੀਜ ਪਿੰਡ ਵਿੱਚ ਹੀ ਪ੍ਰਾਪਤ ਕਰਨ ਦੇ ਉਪਰਾਲੇ ਕੀਤੇ ਜਾਣ।  ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ ਕੀਤੀਆਂ ਕਿਸਮਾਂ ਦਾ ਬੀਜ ਭਰੋਸੇਯੋਗ ਅਦਾਰੇ ਪਾਸੋਂ ਖ਼ਰੀਦ ਕਰਨ ਅਤੇ ਬਿੱਲ ਵੀ ਜਰੂਰ ਪ੍ਰਾਪਤ ਕਰਨ ਅਤੇ ਇਹ ਵੀ ਸਲਾਹ ਦਿੱਤੀ ਗਈ ਕਿ ਪੂਸਾ-44 ਅਤੇ ਹੋਰ ਗੈਰ ਸਿਫ਼ਾਰਸ ਸ਼ੁਦਾ ਬੀਜ ਬਿਲਕੁਲ ਨਾ ਖ਼ਰੀਦਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕਿਸਾਨ ਲੋੜ ਪੈਣ ’ਤੇ ਆਪਣੀ ਲਿਖਤੀ ਸ਼ਿਕਾਇਤ ਵੀ ਸੰਬਧਿਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਪਾਸ ਜਰੂਰ ਕਰਨ।

                        ਡਾ.ਸਿੰਘ ਨੇ ਬੀਜ ਵਿਕਰੇਤਾਵਾਂ ਨੂੰ ਝੋਨੇ ਦੀ ਪੂਸਾ-44 ਕਿਸਮ ਪ੍ਰਤੀ ਵੀ ਸੁਚੇਤ ਕਰਦਿਆਂ ਕਿਹਾ ਕਿ ਇਹ ਕਿਸਮ ਪੱਕਣ ਨੂੰ ਵਧੇਰੇ ਸਮਾਂ ਲੈਂਦੀ ਹੈ ਅਤੇ ਇਸ ਕਿਸਮ ਦਾ ਪਰਾਲ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਪੰਜਾਬ ਸਰਕਾਰ ਦੇ ਸਬ ਸੁਆਇਲ ਵਾਟਰ ਪ੍ਰੀਜਰਵੇਸ਼ਨ ਐਕਟ ਅਨੁਸਾਰ ਝੋਨੇ ਦੀ ਲਵਾਈ ਕਾਨੂੰਨ ਨਾਲ ਇਸ ਪੂਸਾ-44 ਕਿਸਮ ਦੇ ਦੇਰੀ ਨਾਲ ਪੱਕਣ ਕਰਕੇ ਹਾੜੀ ਅਧੀਨ ਕਣਕ ਦੀ ਬਿਜਾਈ ਵਿੱਚ ਦੇਰੀ ਹੋ ਸਕਦੀ ਹੈ। ਉਨ੍ਹਾਂ ਇਸ ਮੌਕੇ ਸਮੂਹ ਬੀਜ  ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੀਡ ਐਕਟ ਅਨੁਸਾਰ ਬੀਜਾਂ ਦੀ ਵਿਕਰੀ ਯਕੀਨੀ ਬਣਾਉਣ ਅਤੇ ਸਟਾਕ ਸਟੋਰ ਰਜਿਸਟਰ ਮੈਨਟੇਨ ਕਰਦੇ ਹੋਏ ਬੀਜਾਂ ਦਾ ਵਿਉਪਾਰ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਬੀਜ, ਖਾਦ, ਤੇ ਦਵਾਈਆਂ ਦੀ ਵਿਕਰੀ ਸਬੰਧੀ ਬਿੱਲ ਜਾਰੀ ਕਰਦੇ ਹੋਏ ਐਕਟ ਅਨੁਸਾਰ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।

                        ਡਾ. ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਅਤੇ ਖੇਤੀਬਾੜੀ  ਵਿਕਾਸ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੀਜ ਵਿਕਰੇਤਾਵਾਂ ਤੱਕ ਝੋਨੇ ਦੇ ਬੀਜ ਦੀ ਵਿਕਰੀ ਬੀਜ ਕੰਟਰੋਲ ਆਰਡਰ ਅਨੁਸਾਰ ਕਰਨ ਲਈ ਸੁਨੇਹੇ ਜਰੂਰ ਪਹੁੰਚਾਉਣ ਅਤੇ ਚੈਕਿੰਗ ਕਰਦੇ ਹੋਏ ਰਿਪੋਰਟ ਕਰਨ ਤਾਂ ਜੋ ਕਿਸਾਨਾਂ ਨੂੰ ਗਲਤ ਬੀਜ ਵੇਚਣ ਵਾਲੇ ਡੀਲਰਾਂ ਦੇ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ।

About the author

S.K. Vyas