Home » ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਿੱਚ ਸਮਾਗਮ
Punjabi News

ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਿੱਚ ਸਮਾਗਮ

ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਿੱਚ ਸਮਾਗਮ

ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਿੱਚ ਸਮਾਗਮ
-ਪਰਿਵਾਰਕ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਲਈ ‘ਅੰਤਰਰਾਸ਼ਟਰੀ ਮਾਪੇ ਦਿਵਸ’ ਵੀ ਮਨਾਉਣ ਦੀ ਲੋੜ-ਪ੍ਰੋਫੈਸਰ ਗੁਰਭਜਨ ਸਿੰਘ ਗਿੱਲ

ਲੁਧਿਆਣਾ, 16 ਜੂਨ,2019  :  ਅੰਤਰਰਾਸ਼ਟਰੀ ਪਿਤਾ ਦਿਵਸ ਮੌਕੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਸਥਾਨਕ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਿਖੇ ਕੀਤਾ ਗਿਆ, ਜਿਸ ਵਿੱਚ ਅਕਾਦਮੀ ਦੇ ਸਿੱਖਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗਾਇਨ, ਵਾਦਨ ਅਤੇ ਨਾਚ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਅਕਾਦਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਬੱਚਿਆਂ ਲਈ ਪਿਤਾ ਦੇ ਮਹੱਤਵ ਦਾ ਵੇਰਵਾ ਪੇਸ਼ ਕੀਤਾ। ਉਨ•ਾਂ ਸਿਖਿਆਰਥੀਆਂ ਨੂੰ ਤਾਕੀਦ ਕੀਤੀ ਕਿ ਸੰਗੀਤ ਦੇ ਖੇਤਰ ਵਿੱਚ ਕੁਝ ਨਾਮਣਾ ਖੱਟਣ ਉਪਰੰਤ ਆਪਣੇ ਮਾਤਾ ਪਿਤਾ ਤੇ ਉਸਤਾਦ ਸੰਗੀਤਕਾਰ ਅਤੇ ਉਨ•ਾਂ ਦੀਆਂ ਭਾਵਨਾਵਾਂ ਦੀ ਕਦਰ ਦੀ ਅਹਿਮੀਅਤ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਿਵਾਰ ਵਿੱਚ ਪਿਤਾ ਆਪਣੀਆਂ ਰੀਝਾਂ ਇੱਛਾਵਾਂ ਨੂੰ ਪਿੱਛੇ ਰੱਖ ਕੇ ਪਰਿਵਾਰ ਅਤੇ ਬੱਚਿਆਂ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਲਈ ਸਰਗਰਮ ਰਹਿੰਦਾ ਹੈ। ਪਰਿਵਾਰ ਦੇ ਹਰ ਜੀਅ ਲਈ ਪਿਤਾ ਦਾ ਹੋਣਾ ਪਰਿਵਾਰ ਲਈ ਠੰਡੀ ਛਾਂ ਮਾਨਣ ਦੇ ਤੁੱਲ ਹੈ। ਉਨ•ਾਂ ਅਕਾਦਮੀ ਦੇ ਪਰਿਵਾਰ ਦੀ ਸ਼ਲਾਘਾ ਕੀਤੀ ਜੋ ਸੰਗੀਤ ਦੇ ਵਿਦਿਆਰਥੀਆਂ ਵਿੱਚ ਪਰਿਵਾਰਕ ਕਦਰਾਂ ਕੀਮਤਾਂ ਦੀ ਸੁਚੱਜੀ ਸਾਂਭ ਸੰਭਾਲ ਲਈ ਅਜਿਹੇ ਪ੍ਰੋਗਰਾਮ ਉਲੀਕਦੇ ਹਨ। ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਦਿਨੋਂ ਦਿਨ ਤਾਰੋ-ਤਾਰ ਹੁੰਦੀਆਂ ਜਾ ਰਹੀਆਂ ਪਰਿਵਾਰਕ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ‘ਮਾਪੇ ਦਿਵਸ’ ਵੀ ਮਨਾਇਆ ਜਾਣਾ ਚਾਹੀਦਾ ਹੈ।
ਸਮਾਗਮ ਦੌਰਾਨ ਮਿਸਿਜ਼ ਇੰਡੀਆ ਪਰਾਈਡ ਆਫ਼ ਨੇਸ਼ਨ 2018 ਸ੍ਰੀਮਤੀ ਅਸੀਮਾ ਸੇਠੀ ਅਤੇ ਮਿਸਿਜ਼ ਰਮਨ ਭਾਰਦਵਾਜ ਪ੍ਰਿੰਸੀਪਲ ਡੀ. ਪੀ. ਐੱਸ. ਕਿਡਜ਼ ਕੈਂਪਸ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਡਾ. ਕੇਵਲ ਅਰੋੜਾ ਨੇ ਆਪਣੀ ਕਵਿਤਾ ਰਾਹੀਂ ਪਿਤਾ ਦੇ ਅਰਮਾਨਾਂ ਦਾ ਪ੍ਰਗਟਾਅ ਕੀਤਾ। ਅਕਾਦਮੀ ਦੇ ਵੱਖ-ਵੱਖ ਵਿਭਾਗਾਂ ਦੇ ਬੱਚਿਆਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।

All Time Favorite

Categories