Home » ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ
Punjabi News

ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ

 

ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ

*ਅੱਜ ਜ਼ਿਲਾ ਹੈੱਡਕੁਆਰਟਰ ਵਿਖੇ ਹੋਵੇਗੀ ਪੁਲਿਸ ਸ਼ਹੀਦ ਯਾਦਗਾਰੀ ਸੋਗ ਪਰੇਡ
ਨਵਾਂਸ਼ਹਿਰ, 20 ਅਕਤੂਬਰ :ਜ਼ਿਲਾ ਪੁਲਿਸ ਵੱਲੋਂ 21 ਅਕਤੂਬਰ ਨੂੰ ਮਨਾਏ ਜਾ ਰਹੇ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਸਪਤਾਹ ਦੀਆਂ ਗਤੀਵਿਧੀਆਂ ਤਹਿਤ ਅੱਜ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿੰਨੀ ਮੈਰਾਥਨ  ਕਰਵਾਈ ਗਈ। ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਦੀ ਅਗਵਾਈ ਵਿਚ ਐਸ. ਐਸ. ਪੀ ਦਫ਼ਤਰ ਤੋਂ ਆਈ. ਟੀ. ਆਈ ਗਰਾਊਂਡ ਤੱਕ ਕਰਵਾਈ ਗਈ ਇਸ ਮਿੰਨੀ ਮੈਰਾਥਨ ਵਿਚ ਡੀ. ਐਸ. ਪੀ ਹੈੱਡਕੁਆਰਟਰ ਨਵਨੀਤ ਕੌਰ ਗਿੱਲ, ਡੀ. ਐਸ. ਪੀ ਨਵਾਂਸ਼ਹਿਰ ਹਰਨੀਲ ਕੁਮਾਰ, ਐਸ. ਐਚ. ਓ ਸਿਟੀ ਨਵਾਂਸ਼ਹਿਰ ਗੌਰਵ ਧੀਰ, ਟ੍ਰੈਫਿਕ ਇੰਚਾਰਜ ਰਤਨ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਕਾਲੇ ਦਿਨਾਂ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜ਼ਿਲੇ ਦੇ ਸਮੂਹ ਸ਼ਹੀਦ ਹੋਏ ਪੁਲਿਸ ਤੇ ਹੋਮਗਾਰਡ ਜਵਾਨਾਂ ’ਤੇ ਸਾਰਿਆਂ ਨੂੰ ਮਾਣ ਹੈ ਅਤੇ ਜ਼ਿਲਾ ਪੁਲਿਸ ਉਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗੀ। ਉਨਾਂ ਦੱਸਿਆ ਕਿ ਜ਼ਿਲਾ ਪੁਲਿਸ ਵੱਲੋਂ ਸ਼ਹੀਦ ਯਾਦਗਾਰੀ ਸੋਗ ਪਰੇਡ ਭਲਕੇ 21 ਅਕਤੂਬਰ ਨੂੰ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਦੀ ਅਗਵਾਈ ਵਿਚ ਜ਼ਿਲਾ ਹੈੱਡਕੁਆਰਟਰ (ਐਸ. ਐਸ. ਪੀ ਦਫ਼ਤਰ) ਵਿਖੇ ਸਵੇਰੇ 7.30 ਵਜੇ ਕੀਤੀ ਜਾਵੇਗੀ, ਜਿਸ ਦੌਰਾਨ ਸਮੁੱਚੇ ਦੇਸ਼ ਵਿਚ ਅੰਦਰੂਨੀ ਏਕਤਾ ਅਤੇ ਅਖੰਡਤਾ ਦੀ ਕਾਇਮੀ ਲਈ ਜਾਨਾਂ ਵਾਲੇ ਅਰਧ ਸੈਨਿਕ ਬਲਾਂ, ਪੁਲਿਸ ਬਲਾਂ ਤੇ ਸੁਰੱਖਿਆ ਬਲਾਂ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ

All Time Favorite

Categories