News

ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਵੱਲੋ ਤਨਖਾਹਾਂ ਨਾ ਮਿਲਣ ਕਾਰਨ ਕੰਮ ਕਾਜ ਠੱਪ

ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਵੱਲੋ ਤਨਖਾਹਾਂ ਨਾ ਮਿਲਣ ਕਾਰਨ ਕੰਮ ਕਾਜ ਠੱਪ
ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਵੱਲੋ ਤਨਖਾਹਾਂ ਨਾ ਮਿਲਣ ਕਾਰਨ ਕੰਮ ਕਾਜ ਠੱਪ
ਫਿਰੋਜ.ਪੁਰ 09 ਦਸੰਬਰ 2019:  (              )- ਲੋਕ ਨਿਰਮਾਣ ਵਿਭਾਗ ਫਿਰੋਜ.ਪੁਰ ਦੇ ਕਰਮਚਾਰੀਆਂ ਵੱਲੋ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਸੂਬਾਈ ਕਮੇਟੀ ਦੇ ਸੱਦੇ ਤੇ ਪੀ.ਐਸ.ਐਮ.ਐਸ.ਯੂ. ਜਿ.ਲ੍ਹਾ ਫਿਰੋਜ.ਪੁਰ ਦੀ ਅਗਵਾਈ ਵਿਚ ਵਿਭਾਗ ਦਾ ਕੰਮ ਕਾਜ ਮੁਕੰਮਲ ਤੌਰ ਤੇ ਬੰਦ ਕਰਕੇ ਹੜਤਾਲ ਕੀਤੀ ਗਈ ਅਤੇ ਨਿਰਮਾਣ ਭਵਨ ਦੇ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ | ਇਸ ਧਰਨੇ ਦੀ ਅਗਵਾਈ ਸ੍ਰੀ ਪਰਮਜੀਤ ਸਿੰਘ ਗਿੱਲ ਜਿ.ਲ੍ਹਾ ਚੇਅਰਮੈਨ ਪੀ.ਐਸ.ਐਸ.ਐਸ.ਯੂ., ਸ੍ਰੀ ਮਨੋਹਰ ਲਾਲ ਜਿ.ਲ੍ਹਾ ਪ੍ਰਧਾਨ, ਸ੍ਰੀ ਪਿੱਪਲ ਸਿੰਘ ਜਿ.ਲ੍ਹਾ ਜਨਰਲ ਸਕੱਤਰ, ਸ੍ਰੀ ਪ੍ਰਦੀਪ ਵਿਨਾਇਕ ਜਿ.ਲ੍ਹਾ ਖਜ.ਾਨਚੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ. ਯੂਨੀਅਨ ਜਿ.ਲ੍ਹਾ ਫਿਰੋਜ.ਪੁਰ ਨੇ ਕੀਤੀ | ਇਸ ਰੋਸ ਧਰਨੇ ਵਿਚ ਲੋਕ ਨਿਰਮਾਣ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਭਾਗ ਲੈ ਕੇ ਪੰਜਾਬ ਸਰਕਾਰ ਖਿਲਾਫ ਜ.ੋਰਦਾਰ ਨਾਹਰੇਬਾਜ.ੀ ਕੀਤੀ | ਧਰਨਾਕਾਰੀ ਮੁਲਾਜ.ਮਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੋਹਰ ਲਾਲ ਜਿ.ਲ੍ਹਾ ਪ੍ਰਧਾਨ, ਸ੍ਰੀ ਪਿੱਪਲ ਸਿੰਘ ਜਨਰਲ ਸਕੱਤਰ, ਸ੍ਰੀ ਪ੍ਰਦੀਪ ਵਿਨਾਇਕ ਜਿ.ਲ੍ਹਾ ਖਜ.ਾਨਚੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਿਨਾਂ ਵਜ੍ਹਾ ਤਿੰਨ ਵਿਭਾਗਾਂ ਪੀ.ਡਬਲਯੂ.ਡੀ., ਸਿੰਚਾਈ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਮੁਲਾਜ.ਮਾਂ ਦੀਆਂ ਤਨਖਾਹਾਂ ਰੋਕ ਰੱਖੀਆਂ ਹਨ | ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਿਰਫ ਮੁਲਾਜ.ਮਾਂ ਦੀਆਂ ਤਨਖਾਹਾਂ ਰੋਕ ਕੇ ਡੰਗ ਟਪਾਊ ਨੀਤੀ ਅਪਨਾਕੇ ਸਮਾਂ ਬਤਾ ਰਹੀ ਹੈ, ਜਦੋ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ.ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਤਨਖਾਹਾਂ ਲੇਟ ਹੋਣ ਕਾਰਨ ਮੁਲਾਜ.ਮਾਂ ਨੂੰ ਘਰਾਂ ਦਾ ਗੁਜ.ਾਰਾ ਚਲਾਉਣਾ ਮੁਸ.ਕਿਲ ਹੋ ਗਿਆ ਹੈ | ਰੋਜ. ਮਰਾ ਦੀਆਂ ਜ.ਰੂਰਤਾਂ ਲਈ ਵੀ ਮੁਲਾਜ.ਮ ਉਧਾਰ ਪੈਸੇ ਚੁੱਕਣ ਲਈ ਮਜ.ਬੂਰ ਹੋਏ ਪਏ ਹਨ | ਉਕਤ ਮੁਲਾਜ.ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਤਿੰਨਾਂ ਵਿਭਾਗਾਂ ਦੀਆਂ ਤਨਖਾਹਾਂ ਜਲਦ ਰਲੀਜ.  ਨਾ ਕੀਤੀਆਂ ਗਈਆਂ ਤਾਂ ਪੰਜਾਬ ਦੇ ਸਮੁੱਚੇ ਵਿਭਾਗਾਂ ਦਾ ਕੰਮ ਕਾਜ ਠੱਪ ਕਰ ਦਿੱਤਾ ਜਾਵੇਗਾ, ਜਿਸਦੀ ਸਾਰੀ ਜਿ.ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਸਮੂਹ ਮੁਲਾਜ.ਮ ਆਗੂਆਂ ਨੇ ਪੰਜਾਬ ਸਰਕਾਰ ਤੋ ਜ.ੋਰਦਾਰ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਅਤੇ ਹੋਰ ਵਿਭਾਗ ਜਿਨ੍ਹਾਂ ਨੂੰ ਅਜੇ ਤੱਕ ਤਨਖਾਹ ਜਾਰੀ ਨਹੀ ਕੀਤੀ ਗਈ, ਉਨ੍ਹਾਂ ਨੂੰ ਤੁਰੰਤ ਤਨਖਾਹਾਂ ਦੀ ਅਦਾਇਗੀ ਕੀਤੀ ਜਾਵੇ | ਇਸ ਰੋਸ ਧਰਨੇ ਨੂੰ ਸ੍ਰੀ ਪਰਮਜੀਤ ਸਿੰਘ ਗਿੱਲ, ਜਿ.ਲ੍ਰਾ ਚੇਅਰਮੈਨ, ਸ੍ਰੀ ਜਗਸੀਰ ਸਿੰਘ ਭਾਂਗਰ ਜਨਰਲ ਸਕੱਤਰ ਲੋਕ ਨਿਰਮਾਣ ਵਿਭਾਗ, ਸ੍ਰੀ ਜੁਗਲ ਕਿਸ.ੋਰ, ਸੰਦੀਪ ਕੁਮਾਰ ਡਾਕਟਰ , ਜਸਵਿੰਦਰ ਸਿੰਘ ਪ੍ਰਧਾਨ ਕਰਮਚਾਰੀ ਦਲ ਜਿ.ਲ੍ਹਾ ਫਿਰੋਜ.ਪੁਰ, ਸ੍ਰੀ ਰੂਪ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਤਨਖਾਹਾਂ ਤੁਰੰਤ ਅਦਾ ਕਰਨ ਦੀ ਮੰਗ ਕੀਤੀ| ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਵਿਭਾਗ ਦਾ ਕੰਮ ਕਾਜ ਮੁਕੰਮਲ ਰੂਪ ਵਿਚ ਠੱਪ ਕਰਕੇ ਰੋਸ ਧਰਨੇ ਵਿਭਾਗ ਭਾਗ ਲਿਆ |

All Time Favorite

Categories