Home » ਲੋਕ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ- ਹੁਣ ਤੱਕ 16 ਕੇਸ ਸਾਹਮਣੇ ਆਏ -ਡਿਪਟੀ ਕਮਿਸ਼ਨਰ
Punjabi News

ਲੋਕ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ- ਹੁਣ ਤੱਕ 16 ਕੇਸ ਸਾਹਮਣੇ ਆਏ -ਡਿਪਟੀ ਕਮਿਸ਼ਨਰ

ਲੋਕ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ- ਹੁਣ ਤੱਕ 16 ਕੇਸ ਸਾਹਮਣੇ ਆਏ -ਡਿਪਟੀ ਕਮਿਸ਼ਨਰ
ਦੀਪਤੀ ਉੱਪਲ

ਲੋਕ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ– ਹੁਣ ਤੱਕ 16 ਕੇਸ ਸਾਹਮਣੇ ਆਏ –ਡਿਪਟੀ ਕਮਿਸ਼ਨਰ

ਨਗਰ ਨਿਗਮ ਤੇ ਨਗਰ ਕੌਂਸ਼ਲਾਂ ਵਲੋਂ ਫੌਗਿੰਗ ਸੋਮਵਾਰ ਤੋਂ

ਲੋਕ ਤਿਉਹਾਰਾਂ ਦੇ ਦਿਨਾਂ ਦੌਰਾਨ ਖਾਸ ਇਹਤਿਆਤ ਵਰਤਣ

ਕਪੂਰਥਲਾ, 21  ਅਕਤੂਬਰਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਡੇਂਗੂ ਦੇ ਫੈਲਾਅ ਤੋਂ ਸੁਚੇਤ ਰਹਿਣ ਕਿਉਂਕਿ ਜਿਲੇ ਅੰਦਰ ਡੇਂਗੂ ਦੇ 16 ਕੇਸ ਸਾਹਮਣੇ ਆ ਚੁੱਕੇ ਹਨ।

ਅੱਜ ਆਪਣੇ ਹਫਤਾਵਾਰੀ ਫੇਸਬੁੱਕ ਸ਼ੈਸ਼ਨ ਦੌਰਾਨ ਲੋਕਾਂ ਦੇ ਰੂਬਰੂ ਹੁੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਘਰਾਂ ਅੰਦਰ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਡੇਂਗੂ ਦੇ ਲੱਛਣ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।

ਉਨਾਂ ਦੱਸਿਆ ਕਿ ਸੋਮਵਾਰ ਤੋਂ ਸਾਰੇ ਸ਼ਹਿਰ ਅੰਦਰ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਲੋਂ ਫੌਗਿੰਗ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਲੇ ਅੰਦਰ ਕਰੋਨਾ ਦੀ ਰਫਤਾਰ ਮੱਠੀ ਪਈ ਹੈ ਅਤੇ ਕੇਸ ਘਟਣ ਦੇ ਨਾਲ-ਨਾਲ ਪਿਛਲੇ 5 ਦਿਨਾਂ ਤੋਂ ਜਿਲੇ ਅੰਦਰ ਕੋਈ ਮੌਤ ਨਹੀਂ ਹੋਈ ਹੈ।

ਉਨਾਂ ਕਿਹਾ ਕਿ ਲੋਕ ਕਰੋਨਾ ਦੀ ਰਫਤਾਰ ਘੱਟ ਹੋਣ ਕਾਰਨ ਅਵੇਸਲੇ ਨਾ ਹੋਣ ਕਿਉਂਕਿ ਤਿਉਹਾਰਾਂ ਦੇ ਮੌਸਮ ਦੌਰਾਨ ਨਵੰਬਰ ਦੇ ਅੰਤ ਤੱਕ ਦੁਬਾਰਾ ਇਸਦੇ ਦੁਬਾਰਾ ਤੇਜੀ ਫੜਨ ਦੀ ਸ਼ੰਕਾ ਹੈ।

ਉਨਾਂ ਕਿਹਾ ਕਿ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕ ਖਾਸ ਇਹਤਿਆਤ ਵਰਤਣ ਅਤੇ ਕਰਫਿਊ ਦੇ ਦਿਨਾਂ ਵਾਂਗ ਦੁਕਾਨਾਂ ਦੇ ਬਾਹਰ ਲਾਇਨਾਂ ਲਗਾਕੇ ਖਰੀਦਦਾਰੀ ਕੀਤੀ ਜਾਵੇ। ਉਨਾਂ ਇਹ ਵੀ ਅਪੀਲ ਕੀਤੀ ਕਿ ਦੁਕਾਨਦਾਰ ਵੀ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਉਨਾਂ ਕਿਹਾ ਕਿ ਦੁਕਾਨਾਂ, ਘਰਾਂ ਅੰਦਲਰ ਵੈਂਟੀਲੇਸ਼ਨ ਦਾ ਖਾਸ ਖਿਆਲ ਰੱਖਿਆ ਜਾਵੇ।

ਉਨਾਂ ਕਿਹਾ ਕਿ ਜਦ ਤੱਕ ਵੈਕਸੀਨ ਨਹੀਂ ਆਉਂਦੀ ਤਾਂ ਉਸ ਸਮੇਂ ਤੱਕ ਲੋਕ  ਪੂਰੀ ਤਰਾਂ ਮੁਸਤੈਦ ਰਹਿਣ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਮਾਲ ਵਿਭਾਗ ਵਲੋਂ ਅੱਗ ਲਾਉਣ ਵਾਲੇ ਕਿਸਾਨਾਂ ਦੇ ਰਿਕਾਰਡ ਵਿਚ ਰੈਡ ਐਂਟਰੀ ਕੀਤੀ ਜਾ ਰਹੀ ਹੈ।

All Time Favorite

Categories