Home » ਮੁਨੀਸ਼ ਸਿੰਘਲ ਵੱਲੋਂ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਕਾਰਜਭਾਰ ਸੰਭਾਲਿਆ
Legal Matter Punjabi News

ਮੁਨੀਸ਼ ਸਿੰਘਲ ਵੱਲੋਂ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਕਾਰਜਭਾਰ ਸੰਭਾਲਿਆ

 

ਮੁਨੀਸ਼ ਸਿੰਘਲ ਵੱਲੋਂ ਨਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਕਾਰਜਭਾਰ ਸੰਭਾਲਿਆ ਲੁਧਿਆਣਾ, 02 ਅਪ੍ਰੈਲ  ,2021- ਸ੍ਰੀ ਮੁਨੀਸ਼ ਸਿੰਘਲ ਵੱਲੋਂ ਅੱਜ ਲੁਧਿਆਣਾ ਸੈਸ਼ਨ ਡਵੀਜ਼ਨ ਦੇ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਕਾਰਜਭਾਰ ਸੰਭਾਲਿਆ। ਉਨ੍ਹਾਂ ਸੈਸ਼ਨ ਜੱਜ ਸ੍ਰੀ ਗੁਰਬੀਰ ਸਿੰਘ ਦੀ ਜਗ੍ਹਾ ਡਿਊਟੀ ਸੰਭਾਲੀ, ਜਿਨ੍ਹਾਂ ਦੀ ਕਰੀਬ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੈਸ਼ਨ ਜੱਜ ਵਜੋਂ ਚੰਡੀਗੜ੍ਹ ਵਿਖੇ ਬਦਲੀ ਹੋਈ ਹੈ।
ਨਵੇਂ ਸੈਸ਼ਨ ਜੱਜ ਦਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਏ.ਡੀ.ਜੇ.) ਸ੍ਰੀ ਮੁਨੀਸ਼ ਅਰੋੜਾ, ਏ.ਡੀ.ਜੇ. ਲਖਵਿੰਦਰ ਕੌਰ ਦੁੱਗਲ, ਏ.ਡੀ.ਜੇੇ. ਸ੍ਰੀ ਕੇ.ਕ.ੇ ਜੈਨ, ਏ.ਡੀ.ਜੇ. ਸ੍ਰੀ ਅਸ਼ੀਸ਼ ਅਬਰੋਲ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਅਜੈਬ ਸਿੰਘ, ਏ.ਡੀ.ਜੇ. ਆਰ ਕੇ ਸ਼ਰਮਾ, ਏ.ਡੀ.ਜੇ. ਡਾ ਰਸ਼ਮੀ ਸ਼ਰਮਾ, ਸੀ.ਜੇ.ਐਮ. ਪ੍ਰਭਜੋਤ ਸਿੰਘ ਕਾਲੇਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀ.ਜੇ.ਐਮ. ਮੈਡਮ ਪ੍ਰੀਤੀ ਸੁਖੀਜਾ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।
ਮੁਨੀਸ਼ ਸਿੰਘਲ ਇਸ ਤੋਂ ਪਹਿਲਾਂ ਸੈਸ਼ਨ ਜੱਜ ਮੋਗਾ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਹ ਦੋ ਵਾਰ ਲੁਧਿਆਣਾ ਵਿੱਚ ਵਧੀਕ ਸੈਸ਼ਨ ਜੱਜ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾ ਕਾਫ਼ੀ ਸਮੇਂ ਲਈ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਮੈਂਬਰ ਸੈਕਟਰੀ ਦੇ ਤੌਰ ‘ਤੇ ਵੀ ਕੰਮ ਕੀਤਾ. ਉਨ੍ਹਾਂ ਸੂਬੇਜ ਭਰ ਵਿੱਚ ਲੋਕ-ਅਦਾਲਤਾਂ ਅਤੇ ਕਾਨੂੰਨੀ ਸਾਖਰਤਾ ਮੁਹਿੰਮ ਦੇ ਆਯੋਜਨ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।
ਇਸ ਦੌਰਾਨ, ਅੱਜ ਸੱਤ ਨਵੇਂ ਬਦਲ ਕੇ ਆਏੇ ਐਡੀਸ਼ਨਲ ਸੈਸ਼ਨ ਜੱਜ (ਏ.ਡੀ.ਜੇ.) ਸ੍ਰੀ ਸ਼ਤਿਨ ਗੋਇਲ, ਏ.ਡੀ.ਜੇੇ. ਸ੍ਰੀ ਰਵਦੀਪ ਸਿੰਘ ਹੁੰਦਲ, ਏ.ਡੀ.ਜੇੇ. ਸ੍ਰੀ ਬਿਸ਼ਨ ਸਰੂਪ, ਏ.ਡੀ.ਜੇੇ. ਡਾ. ਅਜੀਤ ਅਤਰੀ, ਏ.ਡੀ.ਜੇੇ. ਸ੍ਰੀ ਰਾਜ ਕੁਮਾਰ ਗਰਗ, ਏ.ਡੀ.ਜੇੇ. ਮੋਨਿਕਾ ਗੋਇਲ, ਏ.ਡੀ.ਜੇੇ. ਮਿਸ ਮਨਜਿੰਦਰ, ਏ.ਡੀ.ਜੇੇ. ਸ੍ਰੀ ਵਿਜੇ ਕੁਮਾਰ ਵੱਲੋਂ ਆਪਣਾ ਕਾਰਜਭਾਰ ਸੰਭਾਲਿਆ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਗਿੱਲ, ਸੱਕਤਰ ਸ੍ਰੀ ਗਗਨਦੀਪ ਸਿੰਘ ਸੈਣੀ, ਮੀਤ ਪ੍ਰਧਾਨ ਪਰਵਿੰਦਰ ਸਿੰਘ ਪਾਰੀ ਦੇ ਵਫ਼ਦ ਨੇ ਨਵੇਂ ਸੈਸ਼ਨ ਜੱਜ ਨਾਲ ਮੁਲਾਕਾਤ ਕੀਤੀ ਅਤੇ ਨਿਆਂ ਪ੍ਰਬੰਧਨ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

About the author

SK Vyas

42 Comments

Click here to post a comment

Most Read

All Time Favorite

Categories