Home » ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਵਚਨਬੱਧ: ਨਾਗਰਾ  ਜਖਵਾਲੀ ਅੱਡੇ ਤੋਂ ਜਾਲਖੇੜੀ ਪੁੱਲ ਤੱਕ ਦੀ 08.03 ਕਿਲੋਮੀਟਰ ਲੰਮੀ ਸੜਕ ਦੀ ਕਾਇਆ ਕਲਪ ਕੀਤੇ ਜਾਣ ਦਾ ਕੰਮ ਸ਼ੁਰੂ ਕਰਵਾਇਆ 
Punjabi News

ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਵਚਨਬੱਧ: ਨਾਗਰਾ  ਜਖਵਾਲੀ ਅੱਡੇ ਤੋਂ ਜਾਲਖੇੜੀ ਪੁੱਲ ਤੱਕ ਦੀ 08.03 ਕਿਲੋਮੀਟਰ ਲੰਮੀ ਸੜਕ ਦੀ ਕਾਇਆ ਕਲਪ ਕੀਤੇ ਜਾਣ ਦਾ ਕੰਮ ਸ਼ੁਰੂ ਕਰਵਾਇਆ 

ਸੜਕ ਦੀ ਕਾਇਆ ਕਲਪ ’ਤੇ ਖਰਚੇ ਜਾ ਰਹੇ ਨੇ 90 ਲੱਖ ਰੁਪਏ ਫਤਹਿਗੜ੍ਹ ਸਾਹਿਬ, 07 ਜੁਲਾਈ  : ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ  ਪ੍ਰਮੁੱਖ ਸੜਕਾਂ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਾਇਆ ਕਲਪ ਕੀਤੇ ਜਾਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹ ਗੱਲ ਵਿਧਾਇਕ ਸ੍ਰ: ਕੁਲਜੀਤ ਸਿੰਘ ਨਾਗਰਾ ਨੇ ਜਖਵਾਲੀ ਅੱਡੇ ਤੋਂ ਜਾਲਖੇੜੀ ਪੁੱਲ ਬਾਰਸਤਾ ਸਰਾਣਾ, ਬਾਲਪੁਰ, ਧਤੌਂਦਾ, ਰਾਜਿੰਦਰ ਨਗਰ, ਜਾਲਖੇੜੀ ਜਾਂਦੀ 08.03 ਕਿਲੋਮੀਟਰ ਲੰਮੀ ਸੜਕ ਦੀ ਕਾਇਆ ਕਲਪ ਕੀਤੇ ਜਾਣ ਦਾ ਕੰਮ ਸ਼ੁਰੂ ਕਰਵਾਉਣ ਵੇਲੇ ਆਖੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਕਾਇਆ ਕਲਪ ’ਤੇ 90 ਲੱਖ ਰੁਪਏ ਖਰਚੇ ਜਾ ਰਹੇ ਹਨ ਤੇ ਇਸ ਸੜਕ ਦੀ ਕਾ‌ਇਆ ਕਲਪ 12 ਸਾਲ ਬਾਅਦ ਹੋ ਰਹੀ ਹੈ।  ਇਸ ਸੜਕ ਸਦਕਾ ਦਰਜਨ ਤੋਂ ਵੱਧ ਪਿੰਡਾਂ ਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਤੋਂ ਪਹਿਲਾਂ ਸੜਕਾਂ ਦੇ ਮਿਆਰ ਅਤੇ ਮੁਰੰਮਤ ਵੱਲ ਕੋਈ ਧਿਆਨ ਨਾ ਦੇਣ ਕਰਕੇ ਸੜਕਾਂ ਦੀ ਹਾਲਤ ਮੰਦੀ ਹੋ ਗਈ ਸੀ ਤੇ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ। ਸ: ਨਾਗਰਾ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸੜਕ ਦੀ ਕਾਇਆ ਕਲਪ ਦੇ ਕੰਮ ਸਬੰਧੀ ਗੁਣਵੱਤਾ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਛੇਤੀ ਹੀ ਮੁਕੰਮਲ ਹੋ ਜਾਵੇਗਾ।  ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਸਮੇਤ ਵੱਖ ਵੱਖ ਵਿਕਾਸ ਪ੍ਰੋਜੈਕਟ ਜੰਗੀ ਪੱਧਰ ’ਤੇ ਜਾਰੀ ਹਨ।
ਇਸ ਮੌਕੇ ਸਹਿਕਾਰੀ ਸਭਾ ਮੂਲੇਪੁਰ ਦੇ ਪ੍ਰਧਾਨ ਰਾਜਿੰਦਰ ਸਿੰਘ ਜਖਵਾਲੀ, ਪਰਮਵੀਰ ਸਿੰਘ ਟਿਵਾਣਾ,ਮੈਂਬਰ ਬਲਾਕ ਸੰਮਤੀ ਅਮਨਦੀਪ ਸਿੰਘ ਬਿੱਟਾ, ਪਰਮਿੰਦਰ ਸਿੰਘ ਗੋਲੂ, ਜਗਵਿੰਦਰ ਸਿੰਘ ਮਾਂਗਟ, ਜੇ.ਈ. ਹਤਿੰਦਰ ਕੁਮਾਰ, ਅਵਤਾਰ ਸਿੰਘ ਚਲੈਲਾ, ਠੇਕੇਦਾਰ ਦਲਜੀਤ ਸਿੰਘ ਖੁਰਦ, ਜਗੀਰੋ ਆਦਿ ਹਾਜ਼ਰ ਸਨ।

All Time Favorite

Categories