Home » ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ‘ਬ੍ਰੇਨ ਐਟ ਰਿਸ੍ਕ’ ਵਿਸ਼ੇ ‘ਤੇ ਵੈਬਿਨਾਰ ਦਾ ਆਯੋਜਨ ਕੀਤਾ
Punjabi News

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ‘ਬ੍ਰੇਨ ਐਟ ਰਿਸ੍ਕ’ ਵਿਸ਼ੇ ‘ਤੇ ਵੈਬਿਨਾਰ ਦਾ ਆਯੋਜਨ ਕੀਤਾ

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 'ਬ੍ਰੇਨ ਐਟ ਰਿਸ੍ਕ' ਵਿਸ਼ੇ 'ਤੇ ਵੈਬਿਨਾਰ ਦਾ ਆਯੋਜਨ ਕੀਤਾ

ਬਠਿੰਡਾ 25 ਨਵੰਬਰ 2020  : ਪੰਜਾਬ ਸੈਂਟਰਲ ਯੂਨੀਵਰਸਿਟੀਬਠਿੰਡਾ (ਸੀਯੂਪੀਬੀ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ ਬ੍ਰੇਨ ਐਟ ਰਿਸ੍ਕ” ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕੀਤਾ। ਹੈਦਰਾਬਾਦ ਦੇ ਕੇ.ਆਈ.ਐੱਮ.ਐੱਸ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾ. ਸੁਭਾਸ਼ ਕੌਲਐਮ.ਡੀ., ਡੀ.ਐਮ. (ਨਿਊਰੋਲੋਜੀ) ਇਸ ਸਮਾਰੋਹ ਦੇ ਮੁੱਖ ਬੁਲਾਰੇ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ ਦੇ ਸੁਆਗਤ ਭਾਸ਼ਣ ਦੇ ਨਾਲ ਹੋਈ ਜਿੱਥੇ ਉੰਨ੍ਹਾਂਨੇ ਵੈਬਿਨਾਰ ਦੇ ਵਿਸ਼ੇ ਤੇ ਚਾਨਣਾ

ਆ। ਉੰਨ੍ਹਾਂਨੇ ਦੱਸਿਆ ਕਿ ਡਾ. ਸੁਭਾਸ਼ ਕੌਲ ਨੇ ਨਿਜ਼ਾਮ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ਹੈਦਰਾਬਾਦ ਦੀ ਫੈਕਲਟੀ ਵਜੋਂ 27 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਰਾਸ਼ਟਰੀ/ਅੰਤਰਰਾਸ਼ਟਰੀ ਰਸਾਲਿਆਂ ਵਿੱਚ ਲਗਭਗ 120 ਖੋਜ ਪ੍ਰਕਾਸ਼ਨ ਪ੍ਰਕਾਸ਼ਤ ਕੀਤੇ ਹਨ। ਉਨ੍ਹਾਂ ਨੇ ਕਿਹਾਡਾ. ਕੌਲ ਇੰਡੀਅਨ ਅਕੈਡਮੀ ਆਫ ਨਯੂਰੋਲੋਜੀ ਦੇ ਸਾਬਕਾ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪੇਸ਼ੇਵਰ ਜੀਵਨ ਦੌਰਾਨ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ ਹੈ।

ਮੁੱਖ ਬੁਲਾਰੇ ਡਾ. ਸੁਭਾਸ਼ ਕੌਲ ਨੇ ਕਿਹਾ ਕਿ ਸਮੇਂ ਦੇ ਨਾਲ ਮਨੁੱਖੀ ਦਿਮਾਗ ਦਾ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਿਮਾਗ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਣ ਅੰਗ ਹੈ ਜੋ ਆਧੁਨਿਕ ਜੀਵਨ ਸ਼ੈਲੀ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਸਾਨੂੰ ਇਸ ਦੀ ਸੰਭਾਲ ਲਈ ਜਰੂਰੀ ਕਦਮ ਚੁੱਕਣ ਦੀ ਲੋੜ ਹੈ। ਉੰਨ੍ਹਾਂਨੇ ਕਿਹਾ ਕਿ ਲਗਭਗ ਹਰ ਵਿਅਕਤੀ ਜਨਮ ਦੇ ਸਮੇਂ ਤੋਂ ਤੰਦਰੁਸਤ ਦਿਮਾਗ ਪ੍ਰਾਪਤ ਕਰਦਾ ਹੈਪਰ ਜੀਵਨ ਦੌਰਾਨ ਮਨੁੱਖੀ ਸਰੀਰ ਦਾ ਇਹ ਜ਼ਰੂਰੀ ਅੰਗ ਹੌਲੀ ਹੌਲੀ ਬਾਹਰੀ ਵਾਤਾਵਰਣ ਕਾਰਕਨਸ਼ਿਆਂ ਅਤੇ ਨਕਾਰਾਤਮਕ ਵਿਚਾਰਾਂ ਕਾਰਨ ਬਿਮਾਰ ਹੋ ਜਾਂਦਾ ਹੈ। ਉੰਨ੍ਹਾਂਨੇ ਹਵਾ ਦੇ ਪ੍ਰਦੂਸ਼ਣਮੱਛਰਖ਼ਰਾਬ ਸਬਜ਼ੀਆਂ ਅਤੇ ਅਵਾਰਾ ਕੁੱਤਿਆਂ ਨੂੰ ਸਾਡੇ ਦਿਮਾਗ ਲਈ ਵਾਤਾਵਰਣ ਕਾਰਕ ਵਜੋਂ ਖ਼ਤਰਾ ਦੱਸਿਆ ਕਿਉਂਕਿ ਇਹ ਕਾਰਕ ਨਾ ਸਿਰਫ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨਬਲਕਿ ਨਿਊਰੋਲੋਜੀਕਲ ਸਿਸਟਮ ਨੂੰ ਵੀ ਪ੍ਰਭਾਵਤ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਵਾਈਆਂ ਦਾ ਸੇਵਨ ਨਿਰਧਾਰਤ ਮਾਤਰਾ ਵਿੱਚ ਕਰਨਾ ਚਾਹੀਦਾ ਹੈਨਹੀਂ ਤਾਂ ਇਸ ਦੇ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ।

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 'ਬ੍ਰੇਨ ਐਟ ਰਿਸ੍ਕ' ਵਿਸ਼ੇ 'ਤੇ ਵੈਬਿਨਾਰ ਦਾ ਆਯੋਜਨ ਕੀਤਾ

ਡਾ. ਕੌਲ ਨੇ ਕਿਹਾ ਕਿ ਸੜਕ ਹਾਦਸਿਆਂਦਿਮਾਗ ਦੇ ਸਟਰੋਕ ਅਤੇ ਡਿਮੇਨਸ਼ੀਆ ਦੇ ਕਾਰਨ ਹੋਈ ਨਯੂਰੋਲੋਜੀਕਲ ਬਿਮਾਰੀ ਇੱਕ ਛੁਪੀ ਹੋਈ ਮਹਾਂਮਾਰੀ ਹੈ ਕਿਉਂਕਿ ਹਰ ਮਿੰਟ ਵਿੱਚ ਸੜਕ ਹਾਦਸਿਆਂ ਵਿੱਚ 11 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਹੱਸ ਸਾਲ ਲੱਖਾਂ ਲੋਕ ਬ੍ਰੇਨ ਸਟ੍ਰੋਕ ਤੋਂ ਪੀੜਿਤ ਹੁੰਦੇ ਹਨ। ਉੰਨ੍ਹਾਂਨੇ ਸਲਾਹ ਦਿੱਤੀ ਕਿ ਡਰਾਈਵਿੰਗ ਕਰਦੇ ਸਮੇਂ ਸੀਟ ਬੈਲਟ / ਹੈਲਮੇਟ ਪਹਿਨੋਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਅਤੇ ਸ਼ਰਾਬ ਦੇ ਨਸ਼ੇ ਵਿੱਚ ਜਾਂ ਨੀਂਦ ਆਉਣ ਤੇ ਗੱਡੀ ਨਾ ਚਲਾਓ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ਦੇ ਐਨ.ਆਈ.ਐਮ.ਐਸ. ਹਸਪਤਾਲ ਦੀ ਸਟ੍ਰੋਕ ਰਜਿਸਟਰੀ ਦੇ ਰਿਕਾਰਡ ਅਨੁਸਾਰ ਹਾਈਪਰਟੈਨਸ਼ਨਸ਼ੂਗਰਸਮੋਕਿੰਗਹਾਈ ਲਿਪਿਡਜ਼ ਅਤੇ ਲੰਬੇ ਸਮੇਂ ਤੋਂ ਇਨਫੈਕਸ਼ਨ ਨੂੰ ਦਿਮਾਗੀ ਸਟਰੋਕ ਦੇ ਹਾਈ ਰਿਸ੍ਕ ਕਾਰਕਾਂ ਵਜੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਅਕਤੀ ਨੂੰ ਇੰਨਾ ਕਾਰਕਾਂ ਨੂੰ ਕੰਟਰੋਲ ਕਰਨ ਲਈ ਡਾਕਟਰੀ ਸਲਾਹ ਅਨੁਸਾਰ ਜ਼ਰੂਰੀ ਕਦਮ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਡਿਮੇਨਸ਼ੀਆ ਇੱਕ ਵਿਅਕਤੀ ਵਿੱਚ ਯਾਦ ਸ਼ਕਤੀ ਅਤੇ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ ਦੀ ਘਾਟ ਦੀ ਸਥਿਤੀ ਹੈਜੋ ਸਾਡੇ ਸਰੀਰ ਵਿੱਚ ਯਾਦਦਾਸ਼ਤ ਦੀ ਹਲਕੀ ਕਮੀ ਨਾਲ ਸ਼ੁਰੂ ਹੁੰਦੀ ਹੈ ਅਤੇ ਇਕ ਤੋਂ ਦੋ ਦਹਾਕਿਆਂ ਦੇ ਮਿਆਦ ਦੇ ਨਾਲ ਇਹ ਬਿਮਾਰੀ ਵੱਧ ਜਾਂਦੀ ਹੈ।  ਉੰਨ੍ਹਾਂਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦਿਮਾਗੀ ਸਮੱਸਿਆਵਾਂ ਤੋਂ ਬਚਣ ਲਈਸਾਨੂੰ ਨਿਯਮਤ ਕਸਰਤ ਕਰਨੀ ਚਾਹੀਦੀ ਹੈ ਅਤੇ ਸਿਹਤਮੰਦ ਖੁਰਾਕ ਲੈਂਦੇ ਹੋਏ ਆਪਣੇ ਦਿਮਾਗ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਚਾਹੀਦਾ ਹੈ। 

ਵੈਬਿਨਾਰ ਦੇ ਅੰਤ ਵਿੱਚਰਜਿਸਟਰਾਰ ਸ਼੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਧੰਨਵਾਦ ਦਾ ਰਸਮੀ ਵੋਟ ਦਿੱਤਾ। ਵੈਬਿਨਾਰ ਵਿੱਚ ਯੂਨੀਵਰਸਿਟੀ ਦੇ ਫੈਕਲਟੀਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

All Time Favorite

Categories