ਪਿੰਡ ਖਾਨੋਵਾਲ ਵਿਖੇ ਜੈਵਿਕ ਖੇਤੀ ਸਬੰਧੀ ਫਾਰਮ ਸਕੂਲ ਲਗਾਇਆ
ਕਪੂਰਥਲਾ, 26 ਫਰਵਰੀ : ਮੁੱਖ ਖੇਤੀਬਾੜੀ ਅਫਸਰ-ਕਮ- ਪੋ੍ਰਜੈਕਟ ਡਾਇਰੈਕਟਰ ਆਤਮਾ ਕਪੂਰਥਲਾ ਡਾ. ਸ਼ੁਸ਼ੀਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਹਰਕਮਲਪ੍ਰਿਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫਸਰ, ਕਪੂਰਥਲਾ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਖਾਨੋਵਾਲ ਵਿੱਚ ਕਿਸਾਨ ਮਹਿੰਦਰ ਸਿੰਘ ਦੇ ਕੁਦਰਤੀ ਖੇਤੀ ਫਾਰਮ ਵਿਖੇ ਫਾਰਮ ਸਕੂਲ ਲਗਾਇਆ ਗਿਆ। ਪਿੰਡ ਖਾਨੋਵਾਲ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਕਪੂਰਥਲਾ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਸਮੇਂ-ਸਮੇਂ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਾ. ਹਰਕਮਲਪ੍ਰਿਤਪਾਲ ਸਿੰਘ ਭਰੋਤ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਤੀ ਵਿੱਚ ਜਹਿਰਾਂ ਦੀ ਲ਼ੋੜ ਤੋਂ ਵੱਧ ਵਰਤੋਂ ਨਾਲ ਜਿੱਥੇ ਮਿੱਟੀ,ਪਾਣੀ ਤੇ ਵਾਤਾਵਰਨ ਪਲੀਤ ਹੋ ਰਿਹਾ ਹੈ ਉਸਦੇ ਨਾਲ-ਨਾਲ ਮਨੁੱਖੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਹੈ।ਇਸ ਲਈ ਜੈਵਿਕ / ਕੁਦਰਤੀ ਖੇਤੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ।ਡਾ. ਬਲਰਾਜ ਸਿੰਘ ਅਤੇ ਡਾ. ਯਾਦਵਿੰਦਰ ਸਿੰਘ ,ਡਿਪਟੀ ਪੀ.ਡੀ ਆਤਮਾ ਵੱਲੋਂ ਆਤਮਾ ਸਕੀਮ ਅਧੀਨ ਫਾਰਮ ਸਕੂਲ ਸਥਾਪਤ ਕਰਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ।
ਅਗਾਂਹ ਵਧੂ ਕਿਸਾਨ ਸ.ਮਹਿੰਦਰ ਸਿੰਘ ਵੱਲੋਂ ਕੁਦਰਤੀ ਖੇਤੀ/ਜੈਵਿਕ ਖੇਤੀ ਸਬੰਧੀ ਤਜੱਰਬਾ ਸਾਝਾਂ ਕਰਦੇ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਮੁੱਢਲੇ ਸਿਧਾਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਸ਼੍ਰੀ ਅਜੈਬ ਸਿੰਘ ਅਗਾਂਹ ਵਧੂ ਕਿਸਾਨ ਬਰਿੰਦਪੁਰ ਵੱਲੋਂ ਕੁਦਰਤੀ ਤਰੀਕੇ ਨਾਲ ਉਗਾਈਆਂ ਜਾ ਰਹੀਆ ਸਬਜੀਆਂ ਦੀ ਕਾਸਤ ਬਾਰੇ ਵੀ ਜਾਣਕਾਰੀ ਦਿੱਤਾ ਗਈ।ਮੌਕੇ ਤੇ ਹਾਜਰ ਕਿਸਾਨਾਂ ਵੱਲੋਂ ਕੁਦਰਤੀ ਖੇਤੀ ਫਾਰਮ ਦਾ ਦੌਰਾ ਵੀ ਕੀਤਾ ਗਿਆ।
ਸ਼੍ਰੀ ਸਿਮਰਜੀਤ ਸਿੰਘ, ਬੀ. ਟੀ. ਐਮ. ਕਪੂਰਥਲਾ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ ਅਤੇ ਸ਼੍ਰੀ ਪਵਨਦੀਪ ਸਿੰਘ ਏ. ਟੀ. ਐਮ, ਕਪੂਰਥਲਾ ਨੇ ਹਾਜਰ ਆਏ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਸ਼੍ਰੀ ਜਗਜੀਤ ਸਿੰਘ, ਪ੍ਰਭਦੀਪ ਸਿੰਘ ਏ. ਟੀ. ਐਮ, ਵੀ ਹਾਜਰ ਸਨ।
Add Comment