ਨੈਸ਼ਨਲ ਲੋਕ ਅਦਾਲਤ ਦੇ ਮੌਕੇ ਤੇ ਮਾਣਯੋਗ ਸ਼੍ਰੀ ਕਿਸ਼ੋਰ ਕੁਮਾਰ, ਜ਼ਿਲ੍ਹਾ ਤੇ ਸੈਸ਼ਨ ਜੱਜ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 8092018 ਨੂੰ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 9, ਸਬਡਵੀਜ਼ਨ ਫਗਵਾੜਾ ਵਿਖੇ 2 ਅਤੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ।
ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪਾੳਂੂਡਏਬਲ, ਧਾਰਾ 138 ਐਨ.ਆਈ. ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਪ੍ਰੀਲਿਟੀਗੇਟਿਵ ਅਤੇ ਲੰਬਿਤ ਕੇਸ ਸ਼ਾਮਿਲ ਕੀਤੇ ਗਏ।

ਇਸ ਮੌਕੇ ਤੇ ਕੇਸਾਂ ਨੂੰ ਡੀਲ ਕਰਦੇ ਹੋਏ ਮਾਣਯੋਗ ਸ਼੍ਰੀ ਕਿਸ਼ੋਰ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜਕਮਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਨੇ ਪਾਰਟੀਆਂ ਨੂੰ ਕਿਹਾ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ।
ਨੈਸ਼ਨਲ ਲੋਕ ਅਦਾਲਤ ਮੌਕੇ ਹਾਜਰ ਲੋਕਾਂ ਵਿੱਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ। ਮਾਣਯੋਗ ਸ਼੍ਰੀ ਕਿਸ਼ੋਰ ਕੁਮਾਰ, ਜ਼ਿਲ੍ਹਾ ਤੇ ਸੈਸ਼ਨ ਜੱਜਕਮਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਅਤੇ ਸ਼੍ਰੀ ਸੰਜੀਵ ਕੁੰਦੀ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟਕਮਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਰਾਜ਼ੀਨਾਮੇ ਕਰਵਾਉਣ ਦੇ ਮਨੋਰੱਥ ਨਾਲ ਵੱਖਵੱਖ ਅਦਾਲਤਾਂ ਵਿੱਚ ਗਠਿਤ ਬੈਂਚਾਂ ਤੇ ਹਾਜ਼ਰ ਹੋਏ ਅਤੇ ਧਿਰਾਂ ਵਿਚ ਆਪਸੀ ਰਜਾਮੰਦੀ ਨਾਲ ਫੈਸਲੇ ਕਰਵਾਉਣ ਦੇ ਭਰਪੂਰ ਉਪਰਾਲੇ ਕੀਤੇ ਗਏ।

ਨੈਸ਼ਨਲ ਲੋਕ ਅਦਾਲਤ ਅਤੇ ਇਸ ਨਾਲ ਸੰਬੰਧਤ ਪ੍ਰੀਲੋਕ ਅਦਾਲਤਾਂ ਵਿੱਚ 2402 ਕੇਸ ਸ਼ਾਮਲ ਕੀਤੇ ਗਏ। ਜਿਨ੍ਹਾਂ ਵਿੱਚੋਂ 695 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 80062020/ ਰੁਪਏ ਦੀ ਰਕਮ ਮੁਆਵਜ਼ੇ ਵੱਜੋਂ ਸੈਟਲ ਕੀਤੀ ਗਈ।
ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀਮਤੀ ਗੁਰਦਰਸ਼ਨ ਕੌਰ ਧਾਲੀਵਾਲ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀ ਮੁਨੀਸ਼ ਅਰੋੜਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ, ਸ਼੍ਰੀਮਤੀ ਜ਼ਸਵੀਰ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸ਼੍ਰੀ ਅਜੀਤਪਾਲ ਸਿੰਘ, ਚੀਫ ਜੁਡੀਸ਼ੀਅਲ ਮੇਜਿਸਟ੍ਰੇਟ, ਕਪੂਰਥਲਾ, ਸ਼੍ਰੀਮਤੀ ਹਰਪ੍ਰੀਤ ਕੌਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਮਿਸ ਪ੍ਰਿਅੰਕਾ ਸ਼ਰਮਾ, ਸਿਵਲ ਜੱਜ (ਜੂ.ਡੀ) ਅਤੇ ਮਿਸ ਪੂਨਮ ਕਸ਼ੱਪ, ਸਿਵਲ ਜੱਜ (ਜੂ.ਡੀ) ਅਤੇ ਸ੍ਰੀ ਬੀ.ਐਸ.ਦਿਓਲ ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਕਪੂਰਥਲਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਸ਼੍ਰੀ ਜੇ.ਜੇ ਐਸ ਅਰੋੜਾ, ਵਕੀਲ, ਸ਼੍ਰੀਮਤੀ ਜੋਤੀ ਧੀਰ ਸੋਸ਼ਲ ਵਰਕਰ,ਸ੍ਰੀ ਹਰਚਰਨ ਸਿੰਘ, ਵਕੀਲ,ਸ੍ਰੀਮਤੀ ਨੀਲਮ ਕੁਮਾਰੀ ਵਕੀਲ, ਸ਼੍ਰੀ ਹਮੀਸ਼ ਕੁਮਾਰ, ਵਕੀਲ, ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ, ਵਕੀਲ, ਸ੍ਰੀ ਸੁਰੇਸ਼ ਚੋਪੜਾ, ਵਕੀਲ, ਸ਼੍ਰੀ ਸੰਜੀਵ ਅੱਗਰਵਾਲ ਸੋਸ਼ਲ ਵਰਕਰ, ਸ੍ਰੀ ਵਿਕਾਸ ਉਪਲ ਵਕੀਲ, ਸ਼੍ਰੀ ਇੰਦਰਜੀਤ ਸਿੰਘ ਥਿੰਦ, ਵਕੀਲ, ਸ੍ਰੀ ਗੁਰਜਿੰਦਰਪਾਲ ਸਿੰਘ ਵਕੀਲ, ਸ਼੍ਰੀਮਤੀ ਹਮਜੋਤ ਕੋਰ, ਵਕੀਲ, ਸ਼੍ਰੀਮਤੀ ਲਖਵੀਰ ਕੌਰ, ਵਕੀਲ ਸ਼੍ਰੀ ਰਾਘਵ ਧੀਰ ਵਕੀਲ, ਸ਼੍ਰੀ ਨਿਤੀਨ ਸ਼ਰਮਾ, ਵਕੀਲ, ਸ਼੍ਰੀਮਤੀ ਸੰਧਿਆ, ਵਕੀਲ, ਅਤੇ ਸ੍ਰੀ ਸੋਮਨਾਥ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।

ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀਮਤੀ ਰਾਜਵੰਤ ਕੌਰ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਫਗਵਾੜਾ ਅਤੇ ਸ਼੍ਰੀਮਤੀ ਮੋਨਿਕਾ ਚੋਹਾਨ, ਸਿਵਲ ਜੱਜ (ਜੂਨੀਅਰ ਡਵੀਜ਼ਨ), ਫਗਵਾੜਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿੱਚ ਸ੍ਰੀਮਤੀ ਡਿੰਪਲ ਸਿਆਲ, ਵਕੀਲ, ਮਿਸ ਅਨੀਤਾ ਕੋੜਾ, ਵਕੀਲ, ਅਤੇ ਸ਼੍ਰੀ ਮਲਕੀਤ ਸਿੰਘ ਰਘਬੋਤਰਾ ਅਤੇ ਸ੍ਰੀ ਅਸ਼ਵਨੀ ਕੋਹਲੀ ਸੋਸ਼ਲ ਵਰਕਰਾਂ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ਼੍ਰੀ ਰੱਛਪਾਲ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਅਤੇ ਮਿਸ ਸ਼ਰੂਤੀ, ਸਿਵਲ ਜੱਜ (ਜੂਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਨੇ ਕੀਤੀ। ਇਨ੍ਹਾਂ ਬੈਂਚਾਂ ਵਿੱਚ ਸ਼੍ਰੀ ਆਰ.ਐਸ.ਨੱਢਾ ਵਕੀਲ, ਸ਼੍ਰੀ ਭੁਪਿੰਦਰ ਸਿੰਘ, ਵਕੀਲ ਅਤੇ ਸ਼੍ਰੀ ਜ਼ੇ.ਐਸ.ਸੰਧਾ, ਵਕੀਲ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ, ਵਕੀਲ ਵੱਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਮਾਣਯੋਗ ਸ਼੍ਰੀ ਕਿਸ਼ੋਰ ਕੁਮਾਰ, ਜ਼ਿਲ੍ਹਾ ਤੇ ਸੈਸ਼ਨ ਜੱਜਕਮਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 08.12.2018 ਨੂੰ ਅਗਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਲੋਕ ਅਦਾਲਤਾਂ ਦਾ ਮਕਸਦ ਪਰਿਵਾਰਾਂ ਨੂੰ ਜੋੜਨਾ ਹੈ, ਇਸ ਧਾਰਨਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਜੱਜ, ਕਪੂਰਥਲਾ ਦੀ ਅਦਾਲਤ ਵਿੱਚ ਡੀਬੋਰਸ ਪਟੀਸ਼ਨ ਜ਼ੇਰ ਧਾਰਾ 13 ਹਿੰਦੂ ਮੈਰਿਜ ਐਕਟ ਤਹਿਤ ਪਰਮਜੀਤ ਸਿੰਘ ਪੱਡਾ ਬਨਾਮ ਪਿੰਦਰਜੀਤ ਕੋਰ ਦੇ ਕੇਸ ਵਿੱਚ ਦੋਨਾਂ ਧਿਰਾਂ ਦੀ ਲੰਬੀ ਕਾਨੂੰਨੀ ਜੰਗ ਲੜਨ ਉਪਰੰਤ ਆਪਸ ਵਿੱਚ ਰਾਜੀਨਾਮਾ ਕਰਵਾਇਆ ਗਿਆ। ਪਰਮਜੀਤ ਸਿੰਘ ਪੱਡਾ ਦਾ ਮਿਤੀ 421998 ਨੂੰ ਪਿੰਦਰਜੀਤ ਕੋਰ ਨਾਲ ਇੰਦਰਾ ਪੈਲਸ ਜਲੰਧਰ ਵਿਖੇ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਪਰ ਬਦਕਿਸਮਤੀ ਨਾਲ ਪਤੀ ਪਤਨੀ ਵਿੱਚ ਸਾਲ 1998 ਤੋਂ ਹੀ ਮਨ ਮੁਟਾਵ ਰਹਿਣ ਲੱਗਾ ਤੇ ਸਾਲ 1998 ਤੋਂ ਹੀ ਦੋਨੋਂ ਪਤੀ ਪਤਨੀ ਵੱਖਰੇ ਵੱਖਰੇ ਰਹਿਣ ਲੱਗੇ।
ਉਕਤ ਕੇਸ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਜੱਜ ਕਪੂਰਥਲਾ ਜੀਆਂ ਦੀ ਅਦਾਲਤ ਵਿੱਚ ਚਲ ਰਿਹਾ ਸੀ। ਉਕਤ ਕੇਸ ਵਿੱਚ ਦੋਨਾਂ ਧਿਰਾਂ ਦਾ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਜੱਜ ,ਸ੍ਰੀ ਸੰਜੀਵ ਕੁੰਦੀ ਸੀ.ਜੇ.ਐਮ. ਕਮਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਕਪੂਰਥਲਾ, ਸ੍ਰੀ ਜ਼ੇ.ਜੇ.ਐਸ.ਅਰੋੜਾ ਵਕੀਲ, ਸ੍ਰੀਮਤੀ ਜੋਤੀ ਧੀਰ ਸੋਸ਼ਲ ਵਰਕਰ ਅਤੇ ਦੋਨਾਂ ਧਿਰਾਂ ਦੇ ਵਕੀਲ ਸਾਹਿਬਾਨ ਵਲੋਂ ਕੀਤੇ ਗਏ ਯਤਨਾਂ ਸਦਕਾ ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਦੋਨਾਂ ਦੇ ਗਿਲੇ ਸ਼ਿਕਵੇ ਮਨ ਮੁਟਾਵ ਦੂਰ ਕਰਕੇ ਦੋਨਾਂ ਧਿਰਾਂ ਨੂੰ ਇੱਕ ਛੱਤ ਥੱਲੇ ਇੱਕਠੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਦੋਨਾਂ ਧਿਰਾਂ ਦਾ ਆਪਸ ਵਿੱਚ ਰਾਜੀਨਾਮਾ ਕਰਵਾਉਣ ਸ੍ਰੀ ਪਰਮਜੀਤ ਸਿੰਘ ਪੱਡਾ ਦੀ ਭੈਣ ਵਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਅੱਜ 18 ਸਾਲਾਂ ਦਾ ਲੰਬਾ ਸਮਾਂ ਬੀਤ ਹੋਣ ਮਗਰੋਂ ਦੋਨੋ ਪਤੀ ਪਤਨੀ ਵਲੋਂ ਭਵਿੱਖ ਵਿੱਚ ਅਪਣੀ ਜਿੰਦਗੀ ਪਿਆਰ, ਸੁੱਖ ਸ਼ਾਂਤੀ ਅਤੇ ਇੱਕ ਦੂਜੇ ਉਤੇ ਭਰੋਸਾ ਕਰਦੇ ਹੋਏ ਨਵੇਂ ਸਿਰੇ ਤੋਂ ਜੀਵਨ ਜਿਉਣ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਕੇਸ ਦਾ ਫੈਸਲਾ ਰਾਜੀਨਾਮੇ ਤਹਿਤ ਕੀਤਾ।
ਪਤੀ ਪਤਨੀ ਵਿੱਚ ਚਲਦੇ ਝਗੜੇ ਦਾ ਇੱਕ ਹੋਰ ਹਿੰਦੂ ਮੈਰਿਜ ਐਕਟ ਦਾ ਕੇਸ ਦੀਪਕ ਕੁਮਾਰ ਬਨਾਮ ਨਿਸ਼ਾ ਦੇ ਕੇਸ ਵਿੱਚ ਦੀਪਕ ਕੁਮਾਰ ਦਾ ਅਪਣੀ ਪਤਨੀ ਨਿਸ਼ਾ ਨਾਲ ਮਿਤੀ 2822016 ਨੂੰ ਪੂਰੇ ਰੀਤੀ ਰਿਵਾਜਾਂ ਨਾਲ ਸ਼ਾਦੀ ਹੋਈ ਸੀ। ਬਦਕਿਸਮਤੀ ਨਾਲ ਦੋਨੋ ਪਤੀ ਪਤਨੀ ਵਿੱਚ ਨਿੱਕੀ ਨਿੱਕੀ ਗੱਲ ਤੋਂ ਤਕਰਾਰ ਹੋਣ ਲੱਗੀ ਅਤੇ ਦੋਨੋ ਪਤੀ ਪਤਨੀ ਮਹੀਨਾ ਮਾਰਚ 2016 ਤੋਂ ਵੱਖੋ ਵੱਖ ਰਹਿਣ ਲੱਗੇ ਅਤੇ ਇੱਕ ਦੁਜੇ ਤੋਂ ਤਲਾਕ ਲੈਣ ਦੇ ਮਕਸਦ ਨਾਲ ਮਾਨਯੋਗ ਸ੍ਰੀ ਕਿਸੋਰ ਕੁਮਾਰ ਜ਼ਿਲ੍ਹਾ ਜੱਜ ਕਪੂਰਥਲਾ ਜੀ ਦੀ ਅਦਾਲਤ ਵਿੱਚ ਮੁਕਦਮਾ ਦਾਇਰ ਕੀਤਾ ਗਿਆ। ਉਕਤ ਕੇਸ ਵਿੱਚ ਦੋਨਾਂ ਧਿਰਾਂ ਦਾ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਜੱਜ, ਸ੍ਰੀ ਸੰਜੀਵ ਕੁੰਦੀ ਸੀ.ਜੇ.ਐਮਕਮਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ, ਸ੍ਰੀ ਜ਼ੇ.ਜੇ.ਐਸ.ਅਰੋੜਾ ਵਕੀਲ, ਸ੍ਰੀਮਤੀ ਜੋਤੀ ਧੀਰ ਸੋਸ਼ਲ ਵਰਕਰ ਅਤੇ ਦੋਨਾਂ ਧਿਰਾਂ ਦੇ ਵਕੀਲ ਸਾਹਿਬਾਨ ਵਲੋਂ ਕੀਤੇ ਗਏ ਯਤਨਾਂ ਸਦਕਾ ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਦੋਨਾਂ ਦੇ ਗਿਲੇ ਸ਼ਿਕਵੇ ਮਨ ਮੁਟਾਵ ਦੂਰ ਕਰਕੇ ਦੋਨਾਂ ਧਿਰਾਂ ਨੂੰ ਇੱਕ ਛੱਤ ਥੱਲੇ ਇੱਕਠੇ ਜੀਵਨ ਬਿਤਾਉਣ ਲਈ ਪ੍ਰੇਰਿਤ ਕੀਤਾ ਗਿਆ। ਨੈਸ਼ਨਲ ਲੋਕ ਅਦਾਲਤ ਦੋਰਾਨ ਦੋਨਾਂ ਧਿਰਾਂ ਦਾ ਆਪਸ ਵਿੱਚ ਰਾਜੀਨਾਮਾ ਕਰਵਾ ਕੇ ਦੋਨੋ ਪਤੀ ਪਤਨੀ ਇੱਕਠੇ ਅਪਣਾ ਵਿਵਾਹਿਕ ਜੀਵਨ ਬਿਤਾਉਣ ਲਈ ਖੁਸ਼ੀ ਖੁਸ਼ੀ ਆਪਣੇ ਘਰ ਗਏ ਅਤੇ ਪਤਨੀ ਨਿਸ਼ਾ ਵਲੋਂ ਜਿਹੜੇ ਮੁਕਦਮੇ ਆਪਣੇ ਪਤੀ ਦੇ ਖਿਲਾਫ ਭਵਾਨੀ (ਹਰਿਆਣਾ) ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਸੀ ਉਹ ਵੀ ਆਪਣੇ ਮੁਕਦਮੇ ਵਾਪਿਸ ਲਵੇਗੀ।