Punjabi News

ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ

ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ
*ਨਸ਼ਾ ਮੁਕਤੀ ਮੁਹਿੰਮ ’ਚ ਵੱਧ-ਚੜ ਕੇ ਕੰਮ ਕਰ ਰਿਹੈ ਕਪੂਰਥਲਾ-ਡੀ. ਪੀ. ਐਸ ਖਰਬੰਦਾ
ਕਪੂਰਥਲਾ, 3 ਦਸੰਬਰ,2019: :ਭਾਰਤ ਵਿਚ ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ ਅੱਜ ਇਥੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਵੱਲੋਂ ਕੀਤੀ ਗਈ। ‘ਨਸ਼ਾ ਕਰਨ ਵਾਲੀਆਂ ਔਰਤਾਂ ਵਿਚ ਿਗ ਆਧਾਰਤ ਹਿੰਸਾ’ ਉੱਤੇ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਨਸ਼ੇ ਦੀਆਂ ਸ਼ਿਕਾਰ ਔਰਤਾਂ ਨੂੰ ਏਡਜ਼ ਅਤੇ ਹੋਰਨਾਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਅਤੇ ਉਨਾਂ ਦੇ ਮੁੜ-ਵਸੇਬੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ
ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਮਹਿਲਾਵਾਂ ਵੱਲੋਂ ਨਸ਼ਾ ਲੈਣ ਦੇ ਕਾਰਨਾਂ, ਇਲਾਜ ਅਤੇ ਨਸ਼ਿਆਂ ਦੇ ਨੁਕਸਾਨਾਂ ਨੂੰ ਘੱਟ ਕਰਨ ਤੋਂ ਇਲਾਵਾ ਉਨਾਂ ਖਿਲਾਫ਼ ਿਗ ਆਧਾਰਤ ਹਿੰਸਾ ਨੂੰ ਰੋਕਣਾ ਹੈ। ਉਨਾਂ ਡਾ. ਸੰਦੀਪ ਭੋਲਾ ਅਤੇ ਉਨਾਂ ਦੀ ਟੀਮ ਦੀ ਇਸ ਵਿਸ਼ੇ ’ਤੇ ਕੰਮ ਕਰਨ ਲਈ ਬਹੁਤ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਹਰੇਕ ਪ੍ਰਕਾਰ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਕਪੂਰਥਲਾ ਨਸ਼ਾ ਮੁਕਤੀ ਦੀ ਮੁਹਿੰਮ ਵਿਚ ਵੱਧ-ਚੜ ਕੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਖਾਸ ਤੌਰ ’ਤੇ ਔਰਤਾਂ ਨੂੰ ਧਿਆਨ ਵਿਚ ਰੱਖ ਕੇ ਉਨਾਂ ਦੇ ਮੁੜ ਵਸੇਬੇ ਲਈ ਕਿੱਤਾਮੁਖੀ ਕੋਰਸ, ਲੋਨ ਸੁਵਿਧਾ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜੰਗ ਦੀ ਸ਼ੁਰੂਆਤ ਕਪੂਰਥਲਾ ਤੋਂ ਕੀਤੀ ਗਈ ਸੀ ਅਤੇ ਇਸ ਵਿਚ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲੀ ਹੈ। ਉਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਇਸ ਜੰਗ ਨੂੰ ਜਿੱਤ ਕੇ ਹੀ ਸਾਹ ਲਿਆ ਜਾਵੇਗਾ।
ਇਸ ਮੌਕੇ ਡਾ. ਸੰਦੀਪ ਭੋਲਾ ਅਤੇ ਡਾ. ਰਾਣਾ ਰਣਬੀਰ ਸਿੰਘ ਨੇ ਨਸ਼ੇ ਦੇ ਕਾਰਨਾਂ, ਇਲਾਜ ਅਤੇ ਮੁੜ-ਵਸੇਬੇ ਤੋਂ ਇਲਾਵਾ ਨਸ਼ੇ ਕਾਰਨ ਮਹਿਲਾਵਾਂ ਵਿਚ ਐਚ. ਆਈ. ਵੀ, ਹੈਪੇਟਾਈਟਸ ਅਤੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਾਸਤੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਦੌਰਾਨ ਏਡਜ਼ ਕੰਟਰੋਲ ਸੁਸਾਇਟੀ, ਦਿੱਲੀ ਦੇ ਸੰਯੁਕਤ ਡਾਇਰੈਕਟਰ ਡਾ. ਜੇ ਕੇ ਮਿਸ਼ਰਾ ਅਤੇ ਏਡਜ਼ ਕੰਟਰੋਲ ਸੁਸਾਇਟੀ, ਮਨੀਪੁਰ ਦੇ ਸੰਯੁਕਤ ਡਾਇਰੈਕਟਰ ਸ੍ਰੀ ਅਭੀਰਾਮ ਅਤੇ ਅਲਾਇੰਸ ਇੰਡੀਆ ਦੇ ਤਕਨੀਕੀ ਸਲਾਹਕਾਰ ਸ੍ਰੀ ਚਰਨਜੀਤ ਸ਼ਰਮਾ ਵੱਲੋਂ ਨਸ਼ਿਆਂ ਖਿਲਾਫ਼ ਜੰਗ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਨਸ਼ਾ ਕਰਨ ਵਾਲੀਆਂ ਔਰਤਾਂ ਸਬੰਧੀ ਤਿੰਨ ਰੋਜ਼ਾ ਕੌਮੀ ਵਰਕਸ਼ਾਪ ਦੀ ਸ਼ੁਰੂਆਤ
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਕੁਲਜੀਤ ਸਿੰਘ, ਡੀ. ਐਮ. ਸੀ ਡਾ. ਸਾਰਿਕਾ ਦੁੱਗਲ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜ ਕਰਨੀ, ਡਾ. ਤਾਰਾ ਸਿੰਘ, ਅਲਾਇੰਸ ਇੰਡੀਆ ਤੋਂ ਡਾ. ਹਰਜੋਤ ਖੋਸਾ, ਡਾ. ਸਰਬਜੀਤ, ਸ੍ਰੀ ਸੰਤੋਸ਼, ਡਾ. ਕਿਰਨ, ਸ੍ਰੀ ਚੇਤਨ ਸੂਰੀ, ਡਾ. ਜਸਵਿੰਦਰ, ਮੈਡਮ ਇਰਾ ਮਦਾਨ, ਮੇਘਾਲਿਆ ਦੀ ਮਿੳੂਨਿਟੀ ਲੀਡਰ ਮੈਡਮ ਨਿੰਨੀ ਤੇ ਨਾਰੋ, ਨਸ਼ਾ ਵਿਰੋਧੀ ਮੰਚ ਤੋਂ ਸ. ਹਰਜੀਤ ਸਿੰਘ ਕਾਕਾ, ਸ੍ਰੀ ਅਸ਼ੋਕ ਮਾਹਲਾ, ਸ੍ਰੀ ਚਰਨਜੀਤ ਸ਼ਰਮਾ, ਸ੍ਰੀ ਸੁਭਾਸ਼ ਮਕਰੰਦੀ ਤੋਂ ਇਲਾਵਾ ਮਨੀਪੁਰ ਦੀ ਨਿਰਵਾਣਾ, ਦਿੱਲੀ ਦੀ ਗੰਗਾ ਅਤੇ ਪੁਣੇ ਦੀ ਸਹਾਰਾ ਸਵੈ ਸੇਵੀ ਸੰਗਠਨਾਂ ਦੇ ਨੁਮਾਇੰਦੇ, ਪਿੰਡਾਂ ਤੋਂ ਆਂਗਣਵਾੜੀ ਵਰਕਰਾਂ ਅਤੇ ਹੋਰ ਹਾਜ਼ਰ ਸਨ।

About the author

SK Vyas

SK Vyas

Add Comment

Click here to post a comment

All Time Favorite

Categories