Home » ਨਗਰ ਕੌਂਸਲ ਨੂਰਮਹਿਲ ਨੇ ਸਵੱਛ ਸਰਵੇਖਣ 2021 ਤਹਿਤ ਮੁਕਾਬਲੇ ਕਰਵਾਏ
Punjabi News

ਨਗਰ ਕੌਂਸਲ ਨੂਰਮਹਿਲ ਨੇ ਸਵੱਛ ਸਰਵੇਖਣ 2021 ਤਹਿਤ ਮੁਕਾਬਲੇ ਕਰਵਾਏ

ਨਗਰ ਕੌਂਸਲ ਨੂਰਮਹਿਲ ਨੇ ਸਵੱਛ ਸਰਵੇਖਣ 2021 ਤਹਿਤ ਮੁਕਾਬਲੇ ਕਰਵਾਏ

ਜਲੰਧਰ, 28 ਨਵੰਬਰ,2020:  ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਭਾਰਤ ਸਰਕਾਰ ਵਲੋਂ ਜਨਵਰੀ 2021 ਤੋਂ ਕਰਵਾਏ ਜਾ ਰਹੇ ਸਵੱਛ ਸਰਵੇਖਣ 2021 ਲਈ ਨਗਰ ਕੌਂਸਲ ਨੂਰਮਹਿਲ ਨੇ ਕਮਰ ਕੱਸ ਲਈ ਹੈ। ਕਾਰਜ ਸਾਧਕ ਅਫ਼ਸਰ ਸ. ਰਣਦੀਪ ਸਿੰਘ ਵੜੈਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਦੇ ਸੀ. ਐੱਫ. ਸ਼੍ਰੀ ਨਰੇਸ਼ ਸਿੰਘਸੈਨੇਟਰੀ ਸੁਪਰਵਾਈਜ਼ਰ ਸ਼੍ਰੀ ਬਲਦੇਵ ਰਾਜ ਮਹਿਮੀਜਮਾਂਦਾਰ ਰਜਿੰਦਰ ਕੁਮਾਰ ਬਿੱਲਾਮਮਤ ਰਾਜ ਅਤੇ ਮੋਟੀਵੇਟਰ ਗੌਰਵ ਆਦਿ ਟੀਮ ਵਲੋਂ ਸ਼ਹਿਰ ਦੇ ਵਾਰਡਾਂ ਵਿੱਚ ਜਾ ਕੇ ਜਾਗਰੂਕਤਾ ਕੈਂਪ ਲਗਾਏ ਗਏ। ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਸਵੱਛਤਾ ਮੁਕਾਬਲੇ ਕਰਵਾਏ ਗਏ। ਜਿਸ ਦਾ ਇਨਾਮ ਵੰਡ ਸਮਾਰੋਹ ਦਫ਼ਤਰ ਨਗਰ ਕੌਂਸਲ ਵਿਖੇ ਕੀਤਾ ਗਿਆ। ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰ ਵਿਚਲੇ ਅਦਾਰਿਆਂ ਨੂੰ ਸਵੱਛਤਾ ਦੇ ਪੈਮਾਨੇ ਤਹਿਤ ਮਾਪ ਕੇ ਇਹ ਰੈਂਕਿੰਗ ਕੀਤੀ ਗਈ ਹੈ। ਜਿਸ ਵਿੱਚ ਅਦਾਰਿਆਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਅਤੇ ਪ੍ਰੋਸੈਸ ਕਰਨ ਤੋਂ ਇਲਾਵਾ ਅਦਾਰਿਆਂ ਵਿਚਲੇ ਪਖਾਨਿਆਂ ਦੇ ਪ੍ਰਬੰਧ ਮੁੱਖ ਤੌਰ ਤੇ ਦੇਖੇ ਗਏ ਹਨ। ਵੱਖ-ਵੱਖ ਕੈਟੇਗਿਰੀਆਂ ਵਲੋਂ ਪਹਿਲਾਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਦਾਰਿਆਂ ਨੂੰ ਦਫ਼ਤਰ ਨਗਰ ਕੌਂਸਲ ਨੂਰਮਹਿਲ ਵਿਖੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੀ. ਐੱਫ. ਨਰੇਸ਼ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚੋਂ ਸ਼ਿਵਾ ਪਬਲਿਕ ਸਕੂਲ ਪਹਿਲੇਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੂਜੇ ਅਤੇ ਸਨਰਾਈਜ਼ ਸਕੂਲ ਤੀਜੇ ਸਥਾਨ ਤੇ ਰਹੇ। ਸਰਕਾਰੀ ਦਫ਼ਤਰਾਂ ਵਿੱਚ ਮੁੱਖ ਡਾਕਖਾਨਾ ਪਹਿਲੇਦਫ਼ਤਰ ਮਹਿਲਾ ਅਤੇ ਬਾਲ ਵਿਕਾਸ ਦੂਜੇ ਅਤੇ ਥਾਣਾ ਨੂਰਮਹਿਲ ਤੀਜੇ ਸਥਾਨ ਤੇ ਰਹੇ। ਹਸਪਤਾਲਾਂ ਵਿੱਚ ਸਿਟੀ ਹਸਪਤਾਲ ਪਹਿਲੇਮਨਜੀਤ ਹਸਪਤਾਲ ਦੂਜੇ ਅਤੇ ਰਣਜੀਤ ਹਸਪਤਾਲ ਤੀਜੇ ਸਥਾਨ ਤੇ ਰਹੇ। ਰੈਸਟੋਰੈਂਟਾਂ ਵਿੱਚ ਬਰਗਰ ਬਾਰ ਪਹਿਲੇਸੰਗਮ ਬੀਅਰ ਬਾਰ ਐਂਡ ਰੈਸਟੋਰੈਂਟ ਦੂਜੇ ਅਤੇ ਨੂਰ ਰੈਸਟੋਰੈਂਟ ਤੀਜੇ ਸਥਾਨ ਤੇ ਰਹੇ। ਵਾਰਡਾਂ ਵਿੱਚੋਂ ਲੋਕਾਂ ਵਲੋਂ ਗਿੱਲਾ ਅਤੇ ਸੁੱਕਾ ਅਲੱਗ-ਅਲੱਗ ਕਰਕੇ ਦੇਣ ਦੀ ਬਦੌਲਤ ਵਾਰਡ ਨੰ. ਪਹਿਲੇਵਾਰਡ ਨੰ. 10 ਦੂਜੇ ਅਤੇ ਵਾਰਡ ਨੰ. ਤੀਜੇ ਸਥਾਨ ਤੇ ਰਹੇ। ਇਸ ਮੌਕੇ ਪ੍ਰਿੰਸੀਪਲ ਰੀਨਾ ਸ਼ਰਮਾਸੀ. ਡੀ. ਪੀ. ਓ. ਹਰਵਿੰਦਰ ਕੌਰਡਾ. ਰਣਜੀਤ ਸਿੰਘਡਾ. ਨਵੀਨ ਕੁਮਾਰ ਆਦਿ ਹਾਜ਼ਰ ਸਨ।

ਤਸਵੀਰ ਕੈਪਸ਼ਨ – ਜੇਤੂ ਰਹੇ ਅਦਾਰਿਆਂ ਦੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕਰਦੇ ਹੋਏ ਨਗਰ ਕੌਂਸਲ ਨੂਰਮਹਿਲ ਦੇ ਇੰਸਪੈਕਟਰ ਸੁਖਦੇਵ ਸਿੰਘਸੀ. ਐੱਫ. ਨਰੇਸ਼ ਸਿੰਘ ਅਤੇ ਸੈਨੀਟੇਸ਼ਨ ਸੁਪਰਵਾਈਜ਼ ਬਲਦੇਵ ਰਾਜ ਮਹਿਮੀ।

All Time Favorite

Categories