Home » ਆਈ.ਕੇ.ਜੀ.ਪੀ.ਟੀ.ਯੂ. ਬੋਰਡ ਦੀ ਸ੍ਰੀ ਗੁਰੂ ਨਾਨਕ ਦੇਵ ਸਟੱਡੀ ਚੇਅਰ ਦੀ ਸਥਾਪਨਾ ਤੇ ਮੋਹਰ, ਸਰਕਾਰ ਦੇ ਫੈਸਲੇ ਦਾ ਸਵਾਗਤ-ਸ਼ਲਾਘਾ
Punjabi News

ਆਈ.ਕੇ.ਜੀ.ਪੀ.ਟੀ.ਯੂ. ਬੋਰਡ ਦੀ ਸ੍ਰੀ ਗੁਰੂ ਨਾਨਕ ਦੇਵ ਸਟੱਡੀ ਚੇਅਰ ਦੀ ਸਥਾਪਨਾ ਤੇ ਮੋਹਰ, ਸਰਕਾਰ ਦੇ ਫੈਸਲੇ ਦਾ ਸਵਾਗਤ-ਸ਼ਲਾਘਾ

ਆਈ.ਕੇ.ਜੀ.ਪੀ.ਟੀ.ਯੂ. ਬੋਰਡ ਦੀ ਸ੍ਰੀ ਗੁਰੂ ਨਾਨਕ ਦੇਵ ਸਟੱਡੀ ਚੇਅਰ ਦੀ ਸਥਾਪਨਾ ਤੇ ਮੋਹਰ, ਸਰਕਾਰ ਦੇ ਫੈਸਲੇ ਦਾ ਸਵਾਗਤ-ਸ਼ਲਾਘਾ
ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ

ਯੂਨੀਵਰਸਿਟੀ ਬਾਬਾ ਨਾਨਕ ਜੀ ਦੀ ਭੂਮੀ ਤੇ ਸਥਾਪਿਤ ਹੈਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦਾ ਦੁਨੀਆਂ ਵਿੱਚ ਪ੍ਰਸਾਰ ਕਰਨਾ ਸਾਡੀ ਪਹਿਲੀ ਜਿੰਮੇਵਾਰੀ: ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ

ਜਲੰਧਰ/ਕਪੂਰਥਲਾ/ਚੰਡੀਗੜ੍ਹ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਜਲੰਧਰ- ਕਪੂਰਥਾ ਦੇ ਬੋਰਡ ਆਫ ਗਵਰਨਰਜ਼ (ਬੀ.ਓ.ਜੀ.) ਨੇ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇੱਕ ਸਟੱਡੀ ਚੇਅਰ ਦੀ ਸਥਾਪਨਾ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬੋਰਡ ਮੈਂਬਰਾਂ ਨੇ ਇਸ ਫੈਸਲੇ ਤੋਂ ਖੁਦ ਮਾਣ ਮਹਿਸੂਸ ਕਰਦੇ ਹੋਏ ਇਸਨੂੰ ਨੈਤਿਕ ਜਿੰਮੇਵਾਰੀ ਦੱਸਿਆ ਹੈ। ਉਨ੍ਹਾਂ ਨੇ ਇਸ ਉੱਤੇ ਤਤਕਾਲ ਕੰਮ ਸ਼ੁਰੂ ਕਰਨ ਲਈ ਯੂਨੀਵਰਸਿਟੀ ਨੂੰ ਤੁਰੰਤ ਅੱਗੇ ਵਧਣ ਦਾ ਫੈਸਲਾ ਦਿੱਤਾ ਹੈ। ਯੂਨੀਵਰਸਿਟੀ ਬੋਰਡ ਆਫ ਗਵਰਨਰਜ਼ ਨੇ ਇਸ ਪ੍ਰਸਤਾਵ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿਸਥਾਰ ਨਾਲ ਅਨੁਮਤੀ ਦਿੱਤੀ ਹੈ।

ਜਿਕਰਯੋਗ ਹੈ ਕਿ ਨਵੰਬਰ 2019 ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਦੇ ਅਵਸਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇੱਕ ਸਟੱਡੀ ਚੇਅਰ ਯੂਨੀਵਰਸਿਟੀ ਵਿੱਚ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਸੀ। ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਰਾਜ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਿੱਚ ਇਸ ਉਦਮ ਦੀ ਪਹਿਲ-ਕਦਮੀ ਕੀਤੀ ਗਈ ਸੀ।

ਆਈ.ਕੇ.ਜੀ.ਪੀ.ਟੀ.ਯੂ. ਦੇ ਉਪ-ਕੁਲਪਤੀ ਪ੍ਰੋ.(ਡਾ.) ਅਜੇ ਕੁਮਾਰ ਸ਼ਰਮਾਂ ਨੇ ਕਿਹਾ ਕਿ ਯੂਨੀਵਰਸਿਟੀ ਬਾਬਾ ਨਾਨਕ ਜੀ ਦੀ ਭੂਮੀ ਤੇ ਸਥਾਪਿਤ ਹੈਇਸ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਵਿੱਚ ਫੈਲਾਉਣਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸਿੱਖਿਆਵਾਂ ਤੋਂ ਜਾਣੂੰ ਕਰਵਾਉਣਾ ਸਾਡੀ ਮੁੱਖ ਜਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਬੋਰਡ ਸਰਕਾਰ ਦੇ ਇਸ ਫੈਸਲੇ ਦੀ ਬੇਹੱਦ ਸ਼ਲਾਘਾ ਕਰਦਾ ਹੈ ਅਤੇ ਇਸ ਜਿੰਮੇਵਾਰੀ ਨੂੰ ਨਤਮਸਤਕ ਹੈ।

ਉਪ ਕੁਪਲਤੀ ਪ੍ਰੋ. (ਡਾ.) ਸ਼ਰਮਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਟੱਡੀ ਚੇਅਰ ਨਾਲ ਸਬੰਧਤ ਖੇਤਰ ਅਤੇ ਅਧਿਐਨ ਦੇ ਘੇਰੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਤੇ ਕੰਮ ਦੇ ਅਧਿਐਨ ਅਤੇ ਸਮਕਾਲੀ ਸਮੇਂ ਵਿੱਚ ਇਸ ਦੀ ਪ੍ਰਸੰਗਤਾ ਤੇ ਕੰਮ ਕਰੇਗੀ। ਖੋਜਕਰਤਾ ਧਾਰਮਿਕ ਤੇ ਸਭਿਆਚਾਰਕ ਲਿਹਾਜ ਨਾਲ ਉਨ੍ਹਾਂ ਦੇ ਸਥਾਨ ਦੇ ਵਿਸ਼ੇਸ਼ ਸੰਦਰਭਇਤਿਹਾਸਕ ਦਰਸ਼ਨਮਿਸਨ ਤੇ ਬਾਅਦ ਦੇ ਸਮੇਂ ਵਿੱਚ ਹੋਏ ਕਾਰਜਾਂ ਤੇ ਕੰਮ ਕਰੇਗੀ। ਯੂਨੀਵਰਸਿਟੀ ਬਾਬਾ ਨਾਨਕ ਜੀ ਦੀਆਂ ਸਿੱਖਿਆਵਾਂ ਦੇ ਸੰਦਰਭ ਵਿੱਚ ਗੁਰੂਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਦੀ ਭੂਮਿਕਾ ਤੇ ਵੀ ਧਿਆਨ ਕੇਂਦਰਿਤ ਕਰਦੇ ਹੋਏ ਕੰਮ ਕਰੇਗੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੁਝ ਹੋਰ ਵਿਸ਼ਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀਜਿਵੇਂ ਸਾਹਿਤਕ ਤੇ ਸਮਾਜਿਕ ਸਭਿਆਚਾਰਕ ਅਧਿਐਨ ਦੇ ਸੰਦਰਭ ਵਿੱਚ ਵਰਨਾਤਮਕ ਗ੍ਰੰਥ ਸੂਚੀ ਦਾ ਨਿਰਮਾਣਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਸ-ਪਾਸ ਦੇ ਵਿਸ਼ੇਸ਼ ਸੰਦਰਭ ਦੇ ਨਾਲ ਆਡੀਓ-ਵਿਜੂਅਲ ਦਸਤਾਵੇਜ਼ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ (ਉਦਾਸੀਆਂ)ਰਬਾਬ ਦੇ ਵਿਸ਼ੇਸ਼ ਸੰਦਰਭ ਦੇ ਨਾਲ ਬ੍ਰਹਮ ਸੰਗੀਤ (ਰਾਗ) ਅਤੇ ਸੰਗੀਤ ਯੰਤਰਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਵਾਦਾਂ ਦਾ ਅਧਿਐਨ ਵੀ ਇਸ ਸਟੱਡੀ ਚੇਅਰ ਦੀ ਸਥਾਪਨਾ ਦਾ ਹਿੱਸਾ ਹੈ।

ਇਸ ਮੌਕੇ ਤੇ ਯੂਨੀਵਰਸਿਟੀ ਰਜਿਸਟਰਾਰ ਸੰਦੀਪ ਕੁਮਾਰ ਕਾਜਲ ਨੇ ਕਿਹਾ ਕਿ ਬੀ.ਓ.ਜੀ. ਦੁਆਰਾ ਪ੍ਰਵਾਨ ਯੋਗਤਾ ਦੇ ਅਨੁਸਾਰ ਚੇਅਰ ਲਈ ਪ੍ਰੋਫੈਸਰ ਦੀ ਭਰਤੀ ਤੇ ਕੰਮ ਸ਼ੁਰੂ ਕਰੇਗੀ। ਉਨ੍ਹਾਂ ਨੇ ਸਾਂਝਾ ਕੀਤਾ ਕਿ ਯੂਨੀਵਰਸਿਟੀ ਧਾਰਮਿਕ ਅਧਿਐਨਸਿੱਖ ਧਰਮਪੰਜਾਬੀ ਭਾਸ਼ਾ ਅਤੇ ਸਾਹਿਤਕ ਵਰਗੇ ਵਿਸ਼ਿਆਂ ਵਿੱਚ ਡਾਕਟੋਰੇਟ ਦੀ ਡਿਗਰੀ ਹਾਸਲ ਇੱਕ ਪ੍ਰਮੁੱਖ ਵਿਦਵਾਨ ਦੀ ਇਸ ਚੇਅਰ ਦੇ ਪ੍ਰੋਫੈਸਰ ਦੇ ਤੌਰ ਤੇ ਨਿਯੁਕਤੀ ਕੀਤੀ ਜਾਵੇਗੀ ਅਤੇ ਇਸ ਕੰਮ ਨਾਲ ਉਹ ਗੌਰਵ ਤੇ ਸਨਮਾਣ ਮਹਿਸੂਸ ਕਰਨਗੇ। ਇਹ ਨਿਯੁਕਤੀ ਸਿੱਖ ਧਰਮਸਿੱਖ ਇਤਿਹਾਸਸਿੱਖ ਦਰਸ਼ਨ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਵੱਡੀ ਖੋਜ ਕਾਰਜ ਪ੍ਰਕਾਸਿਤ ਕਰਨ ਵਾਲੇ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪਾਵਨ ਵਿਸ਼ੇ ਤੇ ਕੰਮ ਕਰਨਾ ਇੱਕ ਤਕਨੀਕੀ ਯੂਨੀਵਰਸਿਟੀ ਦੇ ਲਈ ਨਵਾਂ ਸਿੱਖਣ ਦਾ ਬਿਹਤਰ ਮੌਕਾ ਹੋਵੇਗਾ।

All Time Favorite

Categories