Home » ਅਵਤਾਰ ਸਿੰਘ ਔਜਲਾ ਨੇ ਚੇਅਰਮੈਨ ਤੇ ਰਜਿੰਦਰ ਕੌੜਾ ਨੇ ਉੱਪ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Punjabi News

ਅਵਤਾਰ ਸਿੰਘ ਔਜਲਾ ਨੇ ਚੇਅਰਮੈਨ ਤੇ ਰਜਿੰਦਰ ਕੌੜਾ ਨੇ ਉੱਪ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਅਵਤਾਰ ਸਿੰਘ ਔਜਲਾ ਨੇ ਚੇਅਰਮੈਨ ਤੇ ਰਜਿੰਦਰ ਕੌੜਾ ਨੇ ਉੱਪ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
*ਪੰਜਾਬ ਸਰਕਾਰ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ-ਰਾਣਾ ਗੁਰਜੀਤ ਸਿੰਘ
ਕਪੂਰਥਲਾ, 1 ਜਨਵਰੀ ,2020:ਮਾਰਕੀਟ ਕਮੇਟੀ ਕਪੂਰਥਲਾ ਦੇ ਨਵ-ਨਿਯੁਕਤ ਚੇਅਰਮੈਨ ਸ. ਅਵਤਾਰ ਸਿੰਘ ਔਜਲਾ ਅਤੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ ਨੇ ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ, ਵਿਧਾਇਕ ਫਗਵਾੜਾ ਸ. ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਸ਼ਾਹਕੋਟ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹੋਰਨਾਂ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਸਥਾਨਕ ਦਾਣਾ ਮੰਡੀ ਵਿਖੇ  ਇਕ ਪ੍ਰਭਾਵਸ਼ਾਲੀ ਸਮਾਗਮ ਹੋਇਆ।
ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਸੇ ਲਈ ਮਿਹਨਤੀ ਤੇ ਇਮਾਨਦਾਰ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ, ਤਾਂ ਜੋ ਕਿਸਾਨਾਂ, ਆੜਤੀਆਂ ਤੇ ਵਪਾਰੀਆਂ ਨੂੰ ਫਸਲ ਵੇਚਣ ਤੇ ਖ਼ਰੀਦਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾ ਦੋਵਾਂ ਚੇਅਰਮੈਨਾਂ ਨੂੰ ਆਪਣੀ ਜਿੰਮੇਵਾਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਚੇਅਰਮੈਨ ਸ. ਅਵਤਾਰ ਸਿੰਘ ਔਜਲਾ ਅਤੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨਾਂ ਇਹ ਮਾਣ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਰਾਜਬੰਸ ਕੌਰਾ ਰਾਣਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਅਨੂਪ ਕੱਲਣ, ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਚੇਅਰਮੈਨ ਸ. ਹਰਜੀਤ ਸਿੰਘ ਪਰਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਣੀ ਔਜਲਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਬਹਿਲ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਉੱਪ ਚੇਅਰਮੈਨ ਸ੍ਰੀ ਦੀਪਕ ਧੀਰ ਰਾਜੂ, ਸ੍ਰੀ ਭੀਮ ਸੈਨ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਰਾਜੀਵ ਧੀਰ, ਸ੍ਰੀ ਨਾਮਦੇਵ ਅਰੋੜਾ, ਸ੍ਰੀ ਸਤਪਾਲ ਮਹਿਰਾ, ਚੌਧਰੀ ਜੋਗਿੰਦਰ ਸਿੰਘ ਔਜਲਾ, ਸ੍ਰੀ ਓਂਕਾਰ ਕਾਲੀਆ, ਸ੍ਰੀ ਦੀਪਕ ਮਦਾਨ, ਸ੍ਰੀ ਸਤਪਾਲ ਆਨੰਦ, ਸ੍ਰੀ ਦਲਜੀਤ ਬਡਿਆਲ, ਸਰਪੰਚ ਜਸਵੰਤ ਲਾਡੀ, ਸ੍ਰੀ ਗੁਰਜੀਤ ਸਿੰਘ ਵਾਲੀਆ, ਸਰਪੰਚ ਸਰਦੂਲ ਸਿੰਘ ਧਾਲੀਵਾਲ, ਸ. ਹਰਿੰਦਰ ਸਿੰਘ ਨੀਟਾ, ਸ੍ਰੀ ਵਿਜੇ ਅਗਰਵਾਲ, ਸ. ਜੋਗਿੰਦਰ ਸਿੰਘ ਬਿੱਲੂ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ੍ਰੀ ਲਵਲੀ ਤਲਵਾੜ, ਸ੍ਰੀ ਰਾਜੀਵ ਗੁਪਤਾ, ਸ੍ਰੀ ਅਸ਼ਵਨੀ ਕੌੜਾ, ਸ੍ਰੀ ਗੁਰਦੀਪ ਸਿੰਘ ਘੁੰਮਣ, ਸ੍ਰੀ ਅਸ਼ਵਨੀ ਰਾਜਪੂਤ, ਮਾਰਕੀਟ ਕਮੇਟੀ ਦੇ ਸਕੱਤਰ ਸ. ਅਰਵਿੰਦਰ ਸਿੰਘ ਸਾਹੀ, ਮੰਡੀ ਸੁਪਰਵਾਈਜ਼ਰ ਸ. ਪਿ੍ਰਥੀਪਾਲ ਸਿੰਘ ਘੁੰਮਣ, ਸ. ਹਰਭਜਨ ਸਿੰਘ ਭਲਾਈਪੁਰ, ਸ. ਮਨਜੀਤ ਸਿੰਘ ਭੰਡਾਲ, ਸ੍ਰੀ ਮਨੀਸ਼ ਗੁਪਤਾ, ਸ੍ਰੀ ਪਵਨ ਕੌੜਾ, ਸ੍ਰੀ ਸੰਦੀਪ ਸੂਦ, ਸ੍ਰੀ ਅਸ਼ਵਨੀ ਸ਼ਰਮਾ, ਸ੍ਰੀ ਅਸ਼ੋਕ ਕੌੜਾ, ਸ੍ਰੀ ਤਿਲਕ ਰਾਜ ਗੁਪਤਾ, ਸ੍ਰੀ ਵਿਜੇ ਸ਼ਰਮਾ, ਸ੍ਰੀ ਦੇਵਕੀ ਨੰਦ ਗੁਪਤਾ, ਸ੍ਰੀ ਨਰਾਇਣ ਗੁਪਤਾ, ਸ੍ਰੀ ਤਿ੍ਰਪਤ ਸਚਦੇਵਾ, ਸ੍ਰੀ ਸੰਦੀਪ ਗੁਪਤਾ, ਸ੍ਰੀ ਸ਼ਿਵ ਸ਼ਰਮਾ, ਸ੍ਰੀ ਸਵਤੰਤਰ ਕੁਮਾਰ ਸੱਭਰਵਾਲ, ਸ੍ਰੀ ਤਰੁਣ ਚੱਡਾ, ਸ੍ਰੀ ਨੀਤੂ ਖੁੱਲਰ, ਸ੍ਰੀ ਨਰਬੀਰ ਬਾਜਵਾ, ਸ੍ਰੀ ਕਰਨੈਲ ਸਿੰਘ ਪੱਖੋਵਲ, ਸ੍ਰੀ ਜੈਪਾਲ ਗੋਇਲ, ਨੰਬਰਦਾਰ ਅਜੀਤ ਸਿੰਘ ਕੋਟ ਕਰਾਰ ਖਾਂ, ਸ੍ਰੀ ਰਘੁਵਿੰਦਰ ਜੁਲਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆੜਤੀਆਂ, ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਨੇ ਚੇਅਰਮੈਨ ਸ. ਅਵਤਾਰ ਸਿੰਘ ਔਜਲਾ ਤੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਸ੍ਰੀ ਕਮਲ ਔਜਲਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

All Time Favorite

Categories