Punjab

ਅਨੋਖਾ ਵਿਗਿਆਨੀ ਜੋ ਮਰੀਜ਼ਾਂ ਨੂੰ ਪਰਚੀ ‘ਤੇ ਦਵਾਈ ਲਿਖਣ ਦੀ ਥਾਂ, ਲਿਖ ਦਿੰਦੈ ਵਿਸ਼ੇਸ਼ ਰਵਾਇਤੀ ਖ਼ੁਰਾਕ

ਅਨੋਖਾ ਵਿਗਿਆਨੀ ਜੋ ਮਰੀਜ਼ਾਂ ਨੂੰ ਪਰਚੀ ‘ਤੇ ਦਵਾਈ ਲਿਖਣ ਦੀ ਥਾਂ, ਲਿਖ ਦਿੰਦੈ ਵਿਸ਼ੇਸ਼ ਰਵਾਇਤੀ ਖ਼ੁਰਾਕ

ਅਨੋਖਾ ਵਿਗਿਆਨੀ ਜੋ ਮਰੀਜ਼ਾਂ ਨੂੰ ਪਰਚੀ 'ਤੇ ਦਵਾਈ ਲਿਖਣ ਦੀ ਥਾਂ, ਲਿਖ ਦਿੰਦੈ ਵਿਸ਼ੇਸ਼ ਰਵਾਇਤੀ ਖ਼ੁਰਾਕ ਫ਼ਿਰੋਜ਼ਪੁਰ, 9.12.2019: ਮਨੁੱਖੀ ਸਿਹਤ ਵਿੱਚ ਆ ਰਹੇ ਵਿਗਾੜ ਅਤੇ ਵਧਦੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਮੂਲ ਕਾਰਨ ਅਸੰਤੁਲਿਤ ਖ਼ੁਰਾਕ ਅਤੇ ਰਵਾਇਤੀ ਭੋਜਨ ਨੂੰ ਛੱਡਣਾ ਹੈ। ਇਸ ਗੱਲ ਦਾ ਪ੍ਰਗਟਾਵਾ ਉੱਘੇ ਵਿਗਿਆਨੀ ਅਤੇ ਖ਼ੁਰਾਕ ਮਾਹਿਰ ਡਾ. ਖਾਦਰ ਵਲੀ ਮੁਖੀ ਸੀਰੀ ਧੰਨਿਆ ਫਾਰਮਰਸ ਕਰਨਾਟਕਾ ਨੇ ਖੇਤੀ ਵਿਰਾਸਤ ਮਿਸ਼ਨ ਪੰਜਾਬ ਫ਼ਿਰੋਜ਼ਪੁਰ ਵੱਲੋਂ ਸੀਨੀਅਰ ਸਿਟੀਜ਼ਨ ਕੌਂਸਲ (ਰਜਿ) ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਐਗਰੀਡ ਫਾਊਂਡੇਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਬਾਗਬਾਨ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ‘ਚੰਗੀ ਸਿਹਤ ਲਈ ਚੰਗੀ ਖ਼ੁਰਾਕ’ ਦੀ ਮਹੱਤਤਾ ਵਿਸ਼ੇ ਉੱਪਰ ਆਯੋਜਿਤ ਵਿਸ਼ੇਸ਼ ਸੈਮੀਨਾਰ ਵਿੱਚ ਆਪਣੇ ਕੁੰਜੀਵਤ ਸੰਬੋਧਨ ਵਿੱਚ ਕੀਤਾ।

ਉਨ੍ਹਾਂ ਕਿਹਾ ਕਿ ਰਵਾਇਤੀ ਖੁਰਾਕਾਂ ਬਾਜਰਾ, ਕੰਗਣੀ, ਮੱਕੀ, ਕੋਧਰਾ, ਖਮੀ ਆਦਿ ਰਾਹੀਂ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ, ਪਰ ਮਨੁੱਖ ਨੇ ਬਹੁ-ਰਾਸ਼ਟਰੀ ਕੰਪਨੀਆਂ ਦੇ ਬਾਜ਼ਾਰੀਕਰਨ ਦੀ ਨੀਤੀ ਤਹਿਤ ਅਜਿਹੇ ਭੋਜਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕੈਂਸਰ, ਸ਼ੂਗਰ ਥਾਇਰਾਇਡ, ਮੋਟਾਪੇ ਅਤੇ ਹੋਰ ਕਈ ਬਿਮਾਰੀਆਂ ਘਰ ਘਰ ਵਿੱਚ ਆਮ ਮਿਲਣ ਲੱਗੀਆਂ। ਇਸ ਨਾਲ ਆਮ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖਰਾਬ ਹੋਣ ਦੇ ਨਾਲ-ਨਾਲ ਆਰਥਿਕ ਬੋਝ ਵੀ ਵਧਣ ਲੱਗਿਆ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਮੈਡੀਕਲ ਦੇ ਪਵਿੱਤਰ ਕਿੱਤੇ ਨਾਲ ਜੁੜੇ ਕੁਝ ਲੋਕ ਅਤੇ ਵਪਾਰੀ ਵਰਗ ਨੇ ਲੋਕਾਂ ਦਾ ਸ਼ੋਸ਼ਣ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਹਾਜ਼ਰ ਸਰੋਤਿਆਂ ਨੂੰ ਵੱਖ-ਵੱਖ ਬਿਮਾਰੀਆਂ ਵਿੱਚ ਵਰਤੋਂ ਵਾਲੇ ਵੱਖ-ਵੱਖ ਭੋਜਨ ਅਤੇ ਵਿਧੀ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਰਣਜੀਤ ਸਿੰਘ ਭੁੱਲਰ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਐਸਡੀਐਮ ਜ਼ੀਰਾ ਬਤੌਰ ਮੁੱਖ ਮਹਿਮਾਨ ਪਹੁੰਚੇ, ਉਮੇਦਰ ਦੱਤ ਸੰਸਥਾਪਕ ਖੇਤੀ ਵਿਰਾਸਤ ਮਿਸ਼ਨ ਪੰਜਾਬ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਪੀ.ਡੀ. ਸ਼ਰਮਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਡਾ. ਸਤਿੰਦਰ ਸਿੰਘ ਪ੍ਰਧਾਨ ਐਗਰੀਡ ਫਾਊਂਡੇਸ਼ਨ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਦਾ ਮੁੱਖ ਉਦੇਸ਼ ਸਮਾਜ ਵਿੱਚ ਚੰਗੀ ਸਿਹਤ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਸੰਤੁਲਿਤ ਅਤੇ ਰਵਾਇਤੀ ਖ਼ੁਰਾਕ ਲਈ ਜਾਗਰੂਕਤਾ ਫੈਲਾਉਣਾ ਹੈ। ਜਿਸ ਲਈ ਵਿਸ਼ਵ ਪ੍ਰਸਿੱਧ ਖ਼ੁਰਾਕ ਮਾਹਿਰ ਡਾਕਟਰ ਖਾਦਰ ਵਲੀ, ਜਿਨ੍ਹਾਂ ਨੇ ਅਮਰੀਕਾ ਵਰਗੇ ਖ਼ੁਸ਼ਹਾਲ ਦੇਸ਼ ਦੀ ਖ਼ੁਸ਼ਹਾਲ ਜ਼ਿੰਦਗੀ ਛੱਡ ਕੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਨੂੰ ਹੀ ਜ਼ਿੰਦਗੀ ਦਾ ਮਿਸ਼ਨ ਬਣਾਇਆ, ਜੋ ਮਰੀਜ਼ਾਂ ਨੂੰ ਪਰਚੀ ‘ਤੇ ਦਵਾਈ ਲਿਖਣ ਦੀ ਥਾਂ ਤੇ ਵਿਸ਼ੇਸ਼ ਰਵਾਇਤੀ ਖ਼ੁਰਾਕ ਲਿਖਦੇ ਹਨ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਪ੍ਰਾਪਤ ਹੋਇਆ ਹੈ। ਰਣਜੀਤ ਸਿੰਘ ਭੁੱਲਰ ਅਤੇ ਉਮਿੰਦਰ ਦੱਤ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਦਿਖਾਵੇ ਦੀ ਜ਼ਿੰਦਗੀ ਅਤੇ ਪੱਛਮੀਕਰਨ ਦੇ ਵਧਦੇ ਪ੍ਰਭਾਵ ਕਾਰਨ ਆਪਣੇ ਰਵਾਇਤੀ ਕਲਚਰ ਅਤੇ ਖ਼ੁਰਾਕ ਦੋਵਾਂ ਨੂੰ ਵੀ ਤਬਾਹੀ ਵੱਲ ਲੈ ਗਏ ਹਾਂ, ਜਿਸ ਦਾ ਖ਼ਮਿਆਜ਼ਾ ਸਾਨੂੰ ਹੀ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਸਰੋਤਿਆਂ ਨੂੰ ਜੀਵਨ ਜਾਂਚ ਦੀ ਦਿਸ਼ਾ ਅਤੇ ਦਸ਼ਾ ਸਹੀ ਕਰਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਜਸਵੀਰ ਸਿੰਘ ਮੈਨੇਜਰ ਪੱਟੀ, ਨਿਸ਼ਾਨ ਸਿੰਘ ਪੱਟੀ, ਡਾ. ਰਮੇਸ਼ਵਰ ਸਿੰਘ, ਹਰਮੀਤ ਵਿਦਿਆਰਥੀ, ਅਨਿਲ ਆਦਮ, ਰਘਬੀਰ ਸਿੰਘ ਖਹਿਰਾ, ਕਮਲ ਸ਼ਰਮਾ, ਲਲਿਤ ਕੁਮਾਰ, ਸੁਖਦੇਵ ਸ਼ਰਮਾ, ਪ੍ਰੈੱਸ ਕਲੱਬ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ, ਡਾ. ਰਾਕੇਸ਼ ਗਰੋਵਰ, ਮਹਿੰਦਰ ਪਾਲ ਸਿੰਘ, ਸੀ ਐੱਲ ਅਰੋੜਾ, ਵਿਨੋਦ ਗਰੋਵਰ, ਸੀ ਐਲ ਅਰੋੜਾ, ਹਰੀ ਚੰਦ ਚੋਪੜਾ, ਮਨਜੀਤ ਸਿੰਘ, ਸ਼ਿਵ ਮਲਹੋਤਰਾ, ਬਲਵਿੰਦਰ ਸਿੰਘ, ਸੁਭਾਸ਼ ਚੌਧਰੀ, ਪ੍ਰਕਾਸ਼ ਸਿੰਘ, ਜੰਗੀਰ ਸਿੰਘ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਕੋਸਿਲ ਅਤੇ ਐਗਰੀਡ ਫਾਊਂਡੇਸ਼ਨ ਦੇ ਅਹੁਦੇਦਾਰ, ਮੈਂਬਰ ਅਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

All Time Favorite

Categories